ਜੇਕਰ ਤੁਸੀਂ ਚੰਡੀਗੜ੍ਹ ‘ਚ ਦੀਵਾਲੀ ‘ਤੇ ਮਠਿਆਈਆਂ ਖਰੀਦ ਰਹੇ ਹੋ ਤਾਂ ਇਹ ਰਿਪੋਰਟ ਜ਼ਰੂਰ ਦੇਖੋ

| Edited By: Isha Sharma

Oct 30, 2024 | 3:23 PM

ਦੀਵਾਲੀ ਤੇ ਲਕਸ਼ਮੀ ਅਤੇ ਗਣੇਸ਼ ਜੀ ਨੂੰ ਫੁੱਲੀਆਂ ਤੇ ਪਤਾਸੇ ਚੜ੍ਹਾਉਣ ਦੀ ਪਰੰਪਰਾ ਦੇ ਪਿੱਛੇ ਧਾਰਮਿਕ ਅਤੇ ਸੱਭਿਆਚਾਰਕ ਮਹੱਤਵ ਹੈ। ਇਹ ਸਮਰਿਧੀ, ਖੁਸ਼ਹਾਲੀ ਅਤੇ ਮਿਠਾਸ ਨਾਲ ਜੁੜਿਆ ਹੋਇਆ ਹੈ, ਜੋ ਦੇਵੀ ਲਕਸ਼ਮੀ ਅਤੇ ਗਣੇਸ਼ ਦਾ ਆਸ਼ੀਰਵਾਦ ਲੈਣ ਲਈ ਭੋਗ ਵਜੋਂ ਪੇਸ਼ ਕੀਤੇ ਜਾਂਦੇ ਹਨ। ਦੀਵਾਲੀ ਦਾ ਤਿਉਹਾਰ ਰੋਸ਼ਨੀ ਅਤੇ ਖੁਸ਼ੀ ਦਾ ਤਿਉਹਾਰ ਹੈ। ਇਸ ਦਿਨ ਲੋਕ ਆਪਣੇ ਘਰਾਂ ਨੂੰ ਸਜਾਉਂਦੇ ਹਨ ਅਤੇ ਮਠਿਆਈਆਂ ਬਣਾਉਂਦੇ ਹਨ। ਫੁੱਲੀਆਂ ਤੇ ਪਤਾਸੇ ਵੀ ਇਸ ਪਰੰਪਰਾ ਦਾ ਹਿੱਸਾ ਹਨ।

ਦੀਵਾਲੀ ਦੀ ਪੂਜਾ ਦੌਰਾਨ ਭਗਵਾਨ ਲਕਸ਼ਮੀ ਅਤੇ ਗਣੇਸ਼ ਨੂੰ ਵੱਖ-ਵੱਖ ਤਰ੍ਹਾਂ ਦੀਆਂ ਮਿਠਾਈਆਂ ਜਿਵੇਂ ਲੱਡੂ, ਪੇੜਾ, ਬਰਫੀ ਆਦਿ ਵੀ ਚੜ੍ਹਾਏ ਜਾਂਦੇ ਹਨ। ਇਹ ਮਠਿਆਈਆਂ ਦੇਵੀ ਲਕਸ਼ਮੀ ਅਤੇ ਭਗਵਾਨ ਗਣੇਸ਼ ਨੂੰ ਖੁਸ਼ ਕਰਨ ਅਤੇ ਘਰ ਵਿੱਚ ਮਿਠਾਸ ਲਿਆਉਣ ਲਈ ਚੜ੍ਹਾਈਆਂ ਜਾਂਦੀਆਂ ਹਨ। ਇਸ ਤੋਂ ਇਲਾਵਾ ਦੇਵੀ ਲਕਸ਼ਮੀ ਨੂੰ ਫਲ ਵੀ ਚੜ੍ਹਾਏ ਜਾਂਦੇ ਹਨ। ਸੇਬ, ਅੰਗੂਰ, ਕੇਲਾ ਆਦਿ ਫਲ ਦੇਵੀ ਲਕਸ਼ਮੀ ਨੂੰ ਪਿਆਰੇ ਮੰਨੇ ਜਾਂਦੇ ਹਨ। ਨਾਰੀਅਲ ਨੂੰ ਸਾਰੇ ਪੂਜਾ-ਪਾਠ ਕੰਮਾਂ ਵਿੱਚ ਸ਼ੁਭ ਮੰਨਿਆ ਜਾਂਦਾ ਹੈ, ਇਸ ਲਈ ਦੀਵਾਲੀ ਦੇ ਦਿਨ ਪੂਜਾ ਵਿੱਚ ਦੇਵੀ ਲਕਸ਼ਮੀ ਅਤੇ ਭਗਵਾਨ ਗਣੇਸ਼ ਨੂੰ ਵੀ ਨਾਰੀਅਲ ਚੜ੍ਹਾਇਆ ਜਾਂਦਾ ਹੈ। ਜੇਕਰ ਤੁਸੀਂ ਚੰਡੀਗੜ੍ਹ ‘ਚ ਦੀਵਾਲੀ ਦੇ ਮੌਕੇ ‘ਤੇ ਬਜ਼ਾਰਾਂ ‘ਚ ਰੌਣਕ ਰਹੀ, ਲੋਕ ਦੀਵੇ, ਦੀਵਿਆਂ ਸਮੇਤ ਸਜਾਵਟੀ ਦਾ ਸਾਰਾ ਸਮਾਨ ਖਰੀਦ ਰਹੇ ਹਨ, ਵੇਖੋ ਇਹ ਗਰਾਊਂਡ ਰਿਪੋਰਟ।