ਲੰਗਰ ਸ੍ਰੀ ਗੁਰੂ ਰਾਮਦਾਸ ਜੀ ਵਿਖੇ ਪ੍ਰਬੰਧਕੀ ਬੇਨਿਯਮੀਆਂ ਦਾ ਮਾਮਲਾ: ਐਸਜੀਪੀਸੀ ਨੇ ਮੁਅੱਤਲ ਕੀਤੇ 51 ਮੁਲਾਜ਼ਮ

Jul 05, 2023 | 1:21 PM

51 ਮੁਲਜ਼ਾਮਾਂ ਵਿੱਚੋਂ 2 ਸਟੋਰਕੀਪਰ ਮੁੱਢਲੀ ਜਾਂਚ ਦੌਰਾਨ ਹੀ ਮੁਅੱਤਲ ਕਰ ਦਿੱਤੇ ਗਏ ਸਨ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਜਰਨਲ ਸਕੱਤਰ ਸ੍ਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ 8 ਮੈਨੇਜਰ 6 ਸੂਪਰਵਾਈਜਰ 35 ਇੰਕਸਪੈਕਟਰ 2 ਸਟੋਰ ਕੀਪਰ ਸਸਪੈਡ ਕੀਤੇ ਗਏ ਹਨ

ਹਰਿਮੰਦਿਰ ਸਾਹਿਬ ਚ ਹੋਏ ਇੱਕ ਕਰੋੜ ਦੇ ਲੰਗਰ ਘੁਟਾਲੇ ਵਿੱਚ ਸ਼੍ਰੋਮਣੀ ਕਮੇਟੀ ਨੇ ਵੱਡਾ ਕਦਮ ਚੁੱਕਦਿਆਂ 51 ਮੁਲਾਜ਼ਮਾਂ ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਬਾਰੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਮੇਟੀ ਦੇ ਜਨਰਲ ਸਕਤੱਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਪੂਰੇ ਮਾਮਲੇ ਦੀ ਫਲਾਇੰਗ ਟੀਮ ਵੱਲੋਂ ਡੁੰਘਾਈ ਨਾਲ ਜਾਂਚ ਕੀਤੀ ਗਈ ਸੀ, ਜਿਸ ਤੋਂ ਬਾਅਦ ਪਾਇਆ ਗਿਆ ਕਿ ਪੂਰੇ ਘੁਟਾਲੇ ਵਿੱਚ 51 ਸੇਵਾਦਾਰ ਸ਼ਾਮਲ ਸਨ। ਉਨ੍ਹਾਂ ਦੱਸਿਆ ਕਿ ਸਸਪੈਂਡ ਕੀਤੇ ਗਏ ਮੁਲਾਜ਼ਮਾਂ ਵਿੱਚ ਪ੍ਰਬੰਧਕ, ਸੁਪਰਵਾਈਜਰ, ਸਟੋਰ ਇੰਚਾਰਜ ਅਤੇ ਗੁਰਦੁਆਰਾ ਇੰਸਪੈਕਟਰ ਸ਼ਾਮਲ ਹਨ।

ਗਰੇਵਾਲ ਨੇ ਦੱਸਿਆ ਕਿ ਇਨ੍ਹਾਂ 51 ਮੁਲਜ਼ਾਮਾਂ ਵਿੱਚੋਂ 2 ਸਟੋਰਕੀਪਰ ਮੁੱਢਲੀ ਜਾਂਚ ਦੌਰਾਨ ਹੀ ਮੁਅੱਤਲ ਕਰ ਦਿੱਤੇ ਗਏ ਸਨ। ਇਸੇ ਦੌਰਾਨ ਸ਼੍ਰੋਮਣੀ ਕਮੇਟੀ ਜਰਨਲ ਸਕੱਤਰ ਸ੍ਰ ਗੁਰਚਰਨ ਸਿੰਘ ਗਰੇਵਾਲ ਨੇ ਕਿਹਾ ਕਿ 8 ਮੈਨੇਜਰ 6 ਸੂਪਰਵਾਈਜਰ 35 ਇੰਕਸਪੈਕਟਰ 2 ਸਟੋਰ ਕੀਪਰ ਸਸਪੈਡ ਕੀਤੇ ਗਏ ਹਨ ਉਣਾ ਕਿਹਾ ਕਿ ਇਨ੍ਹਾਂ ਵੱਲੋ ਇਕ ਕਰੋੜ ਰੁਪਏ ਦਾ ਘਪਲਾ ਸਾਹਮਣੇ ਆਇਆ ਸੀ। ਸਾਰੇ ਸਸਪੈਂਡ ਕੀਤੇ ਮੁਲਾਜਮਾਂ ਕੋਲੋਂ ਘੁਟਾਲੇ ਦੀ ਸਾਰੀ ਰਕਮ ਵਸੂਲੀ ਜਾ ਰਹੀ ਹੈ।