ਵੋਟ ਪਾਉਣ ਪਹੁੰਚਿਆ ਗਾਂਧੀ ਪਰਿਵਾਰ, ਮਾਂ ਸੋਨੀਆ ਨਾਲ ਸੈਲਫੀ ਲੈਂਦੇ ਨਜ਼ਰ ਆਏ ਰਾਹੁਲ, ਪ੍ਰਿਅੰਕਾ ਨੇ ਪਾਈ ਵੋਟ
ਲੋਕ ਸਭਾ ਚੋਣਾਂ 2024 ਦੇ ਛੇਵੇਂ ਪੜਾਅ ਲਈ ਅੱਜ (25 ਮਈ) ਨੂੰ ਵੋਟਿੰਗ ਹੋ ਰਹੀ ਹੈ। ਕਾਂਗਰਸ ਸੰਸਦੀ ਦਲ ਦੀ ਪ੍ਰਧਾਨ ਸੋਨੀਆ ਗਾਂਧੀ ਅਤੇ ਪਾਰਟੀ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਵੋਟ ਪਾਉਣ ਲਈ ਦਿੱਲੀ ਪਹੁੰਚੇ । ਪ੍ਰਿਅੰਕਾ ਗਾਂਧੀ ਵੀ ਵੋਟ ਪਾਉਣ ਪਹੁੰਚੇ। ਵੋਟਿੰਗ ਤੋਂ ਬਾਅਦ ਰਾਹੁਲ ਗਾਂਧੀ ਆਪਣੀ ਮਾਂ ਸੋਨੀਆ ਗਾਂਧੀ ਨਾਲ ਸੈਲਫੀ ਲੈਂਦੇ ਨਜ਼ਰ ਆਏ।
ਰਾਹੁਲ ਗਾਂਧੀ ਨੇ ਐਕਸ ‘ਤੇ ਪੋਸਟ ਕਰਦੇ ਹੋਏ ਭਾਜਪਾ ‘ਤੇ ਨਿਸ਼ਾਨਾ ਸਾਧਿਆ, ਲਿਖਿਆ- ਵੋਟਿੰਗ ਦੇ ਪਹਿਲੇ ਪੰਜ ਪੜਾਵਾਂ ਵਿੱਚ ਤੁਸੀਂ ਝੂਠ, ਨਫ਼ਰਤ ਅਤੇ ਪ੍ਰਚਾਰ ਨੂੰ ਨਕਾਰ ਦਿੱਤਾ ਹੈ ਅਤੇ ਆਪਣੇ ਜੀਵਨ ਨਾਲ ਜੁੜੇ ਜ਼ਮੀਨੀ ਮੁੱਦਿਆਂ ਨੂੰ ਪਹਿਲ ਦਿੱਤੀ ਹੈ। ਕੁਝ ਖਾਸ ਮੁੱਦਿਆਂ ‘ਤੇ ਲਿਖਦੇ ਹੋਏ ਰਾਹੁਲ ਗਾਂਧੀ ਨੇ ਕਿਹਾ, ਅੱਜ ਵੋਟਿੰਗ ਦਾ ਛੇਵਾਂ ਪੜਾਅ ਹੈ ਅਤੇ ਤੁਹਾਡੀ ਹਰ ਵੋਟ ਇਹ ਯਕੀਨੀ ਬਣਾਏਗੀ ਕਿ 30 ਲੱਖ ਖਾਲੀ ਸਰਕਾਰੀ ਅਸਾਮੀਆਂ ‘ਤੇ ਭਰਤੀ ਹੋਵੇ ਅਤੇ ਨੌਜਵਾਨਾਂ ਲਈ 1 ਲੱਖ ਰੁਪਏ ਪ੍ਰਤੀ ਸਾਲ ਦੀ ਪਹਿਲੀ ਨੌਕਰੀ ਦੀ ਗਰੰਟੀ ਯੋਜਨਾ ਸ਼ੁਰੂ ਕੀਤੀ ਜਾਵੇ।
Latest Videos

Punjab Budget: ਹਰਪਾਲ ਚੀਮਾ ਬੋਲੇ- ਸਾਡੀ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਕੀਤੀ ਹੈ ਸ਼ੁਰੂ

ਦਿੱਲੀ ਵਿੱਚ 1 ਲੱਖ ਕਰੋੜ ਰੁਪਏ ਦਾ ਬਜਟ ... ਕਈ ਵੱਡੇ ਐਲਾਨ

ਮੋਮੋਸ ਫੈਕਟਰੀ 'ਚੋਂ ਮਿਲੇ ਕੁੱਤੇ ਦੇ ਸਿਰ ਦੀ ਵਾਇਰਲ ਵੀਡੀਓ 'ਚ ਵੱਡਾ ਖੁਲਾਸਾ!

ਸ਼ਹੀਦੀ ਦਿਵਸ 'ਤੇ ਵਿਸ਼ੇਸ਼: ਭਗਤ ਸਿੰਘ ਦੀਆਂ ਉਨ੍ਹਾਂ ਕਹਾਣੀਆਂ ਨੂੰ ਜਾਣੋ ਜਿਨ੍ਹਾਂ ਨੇ ਸਭ ਕੁੱਝ ਬਦਲ ਦਿੱਤਾ! ਦੇਖੋ Video
