WITT: ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬੋਟ ਚੀਨ ‘ਤੇ ਨਾਰਾਜ਼ ਕਿਉਂ ਸਨ?
ਆਸਟਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬੋਟ ਨੇ ਟੀਵੀ 9 ਨੈੱਟਵਰਕ ਦੇ ਵੱਟ ਇੰਡੀਆ ਥਿੰਕਸ ਟੂਡੇ ਗਲੋਬਲ ਸਮਿਟ 2024 ਵਿੱਚ ਚੀਨ ਦੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਚੀਨ ਜੰਗ ਲੜੇ ਬਿਨਾਂ ਜਿੱਤਣਾ ਚਾਹੁੰਦਾ ਹੈ। ਜੋ ਕਿ ਦੁਨੀਆਂ ਲਈ ਚੰਗਾ ਸੰਕੇਤ ਨਹੀਂ ਹੈ।
ਆਸਟ੍ਰੇਲੀਆ ਦੇ ਸਾਬਕਾ ਪ੍ਰਧਾਨ ਮੰਤਰੀ ਟੋਨੀ ਐਬੋਟ ਨੇ ਚੀਨ ਦੀ ਆਲੋਚਨਾ ਕਰਨ ਦੇ ਨਾਲ-ਨਾਲ ਆਸਟ੍ਰੇਲੀਆ ਸਰਕਾਰ ਦੇ ਫੈਸਲਿਆਂ ਦੀ ਵੀ ਆਲੋਚਨਾ ਕੀਤੀ। ਉਨ੍ਹਾਂ ਕਿਹਾ ਕਿ ਜੇਕਰ ਨਿਊਜ਼ੀਲੈਂਡ ਵਿੱਚ ਸਰਗਰਮ ਲੋਕਾਂ ਦਾ ਕੋਈ ਗਰੁੱਪ ਹੁੰਦਾ ਜੋ ਆਸਟ੍ਰੇਲੀਆ ਵਿੱਚ ਤਬਾਹੀ ਮਚਾ ਰਿਹਾ ਹੁੰਦਾ ਤਾਂ ਅਸੀਂ ਅਜਿਹੇ ਵਿਅਕਤੀਆਂ ਨੂੰ ਨੱਥ ਪਾਉਣ ਵਿੱਚ ਸਰਕਾਰ ਦੀ ਮਦਦ ਕਰਦੇ। ਟੋਨੀ ਐਬੋਟ ਨੇ ਕਿਹਾ ਕਿ ਹਾਲ ਹੀ ਵਿੱਚ ਬਰਤਾਨੀਆ ਦੇ ਉਨ੍ਹਾਂ ਲੋਕਾਂ ਨੂੰ ਆਸਟ੍ਰੇਲੀਆ ਵਿੱਚ ਦਾਖਲ ਹੋਣ ਦੀ ਇਜਾਜ਼ਤ ਦੇਣਾ ਆਸਟ੍ਰੇਲੀਆ ਸਰਕਾਰ ਦੀ ਇੱਕ ਗਲਤੀ ਸੀ। ਜਿਹੜੇ ਘੁੰਮਣ ਦੇ ਬਹਾਨੇ ਰਾਜਨੀਤੀ ਲਈ ਆਉਂਦੇ ਹਨ।