Tikri Border ‘ਤੇ ਕਿਸਾਨਾਂ ਨੂੰ ਰੋਕਣ ਲਈ ਇਹ ਪੁਲਿਸ ਨੇ ਕੀਤੀ ਸਖ਼ਤ ਤਿਆਰੀ
ਉੱਤਰ ਪ੍ਰਦੇਸ਼ ਗਾਜ਼ੀਪੁਰ ਬਾਰਡਰ ਅਤੇ ਨੋਇਡਾ ਬਾਰਡਰ ਤੋਂ ਆਉਣ ਵਾਲੇ ਰਸਤਿਆਂ ਤੋਂ ਕਿਸਾਨਾਂ ਨੂੰ ਦਿੱਲੀ ਵਿੱਚ ਦਾਖਲ ਹੋਣ ਤੋਂ ਰੋਕਣ ਲਈ ਸਖ਼ਤ ਪ੍ਰਬੰਧ ਕੀਤੇ ਗਏ ਹਨ। ਪੂਰੇ ਇਲਾਕੇ ਵਿੱਚ ਧਾਰਾ 144 ਲਾਗੂ ਹੈ। ਕਿਸਾਨ ਅੰਦੋਲਨ ਦੀ ਸਥਿਤੀ ਅਜਿਹੀ ਹੈ ਕਿ ਪੰਜਾਬ ਅਤੇ ਹਰਿਆਣਾ ਦੀਆਂ ਸਰਕਾਰਾਂ ਵੀ ਆਪਸ ਵਿੱਚ ਭਿੜ ਗਈਆਂ ਹਨ। ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਕਿਹਾ ਹੈ ਕਿ ਉਹ ਦੋਵੇਂ ਸੂਬਿਆਂ ਦੀਆਂ ਸਰਹੱਦਾਂ ਨੂੰ ਵੱਖ-ਵੱਖ ਦੇਸ਼ਾਂ ਦੀਆਂ ਸਰਹੱਦਾਂ ਨਾ ਬਣਾਉਣ।
ਰਾਜਧਾਨੀ ਦੀਆਂ ਸਰਹੱਦਾਂ ਨੂੰ ਸੀਲ ਕੀਤਾ ਜਾ ਰਿਹਾ ਹੈ। ਸੜਕਾਂ ਤੇ ਤਿੱਖੇ ਕਿੱਲ੍ਹ ਲਗਾਏ ਜਾ ਰਹੇ ਹਨ। ਪੁਲਿਸ ਅਤੇ ਅਰਧ ਸੈਨਿਕ ਬਲਾਂ ਨੇ ਸਾਰੀਆਂ ਸਰਹੱਦਾਂ ਤੇ ਭਾਰੀ ਨਾਕਾਬੰਦੀ ਕੀਤੀ ਹੋਈ ਹੈ, ਤਾਂ ਜੋ ਕੋਈ ਵੀ ਕਿਸਾਨ ਦਿੱਲੀ ਚ ਦਾਖਲ ਨਾ ਹੋ ਸਕੇ। ਕਿਉਂਕਿ ਕਿਸਾਨਾਂ ਦਾ ਦਿੱਲੀ ਵੱਲ ਮਾਰਚ ਸ਼ੁਰੂ ਹੋ ਚੁੱਕਾ ਹੈ। ਚਾਰੇ ਪਾਸਿਓਂ ਕਿਸਾਨ ਦਿੱਲੀ ਵੱਲ ਆ ਰਹੇ ਹਨ। ਦਿੱਲੀ ਦਾ ਹਰ ਵਾਸੀ ਚਿੰਤਤ ਸੀ, ਇਹ ਕਿਸਾਨ ਦਿੱਲੀ ਨੂੰ ਜਾਣ ਵਾਲੀ ਹਰ ਸੜਕ ਤੇ ਇਕੱਠੇ ਹੋਏ ਸਨ। ਕਿਸੇ ਲਈ ਵੀ ਦਿੱਲੀ ਵਿੱਚ ਵੜਨਾ ਬਹੁਤ ਔਖਾ ਸੀ। ਹੁਣ ਦਿੱਲੀ ਦਾ ਆਪਣਾ ਕੁਝ ਨਹੀਂ ਹੈ। ਹਵਾ ਅਤੇ ਪਾਣੀ ਲਈ ਵੀ ਗੁਆਂਢੀ ਰਾਜਾਂ ਵੱਲ ਦੇਖਣਾ ਪੈਂਦਾ ਹੈ। ਪੰਜਾਬ-ਹਰਿਆਣਾ ਵਿੱਚ ਨਵੰਬਰ ਵਿੱਚ ਪਰਾਲੀ ਸਾੜਨ ਕਾਰਨ ਦਿੱਲੀ ਦੀ ਹਵਾ ਪ੍ਰਦੂਸ਼ਿਤ ਹੋ ਜਾਂਦੀ ਹੈ ਅਤੇ ਪਾਣੀ ਲਈ ਗੁਆਂਢੀ ਸੂਬੇ ਉੱਤਰ ਪ੍ਰਦੇਸ਼ ਵੱਲ ਦੇਖਣਾ ਪੈਂਦਾ ਹੈ।