Farmers Protest: ਬੈਰੀਕੇਡ ਤੋੜਨ ਲਈ ਕਿਸਾਨਾਂ ਨੇ ਮੰਗਵਾਈ JCB, ਡਰੋਨ ਡੇਗਣ ਲਈ ਉਡਾਏ ਪਤੰਗ
ਕਿਸਾਨ ਅੰਦੋਲਨ ਦੇ ਦੂਜੇ ਦਿਨ ਵੀ ਕਿਸਾਨ ਅਜੇ ਤੱਕ ਸ਼ੰਭੂ ਬਾਰਡਰ 'ਤੇ ਕੀਤੀ ਗਈ ਬੈਰੀਕੇਡਿੰਗ ਨੂੰ ਤੋੜ ਨਹੀਂ ਪਾਏ ਹਨ। ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਜਲਦ ਹੀ ਸ਼ੰਭੂ ਬਾਰਡਰ ਨੂੰ ਪਾਰ ਕਰਕੇ ਦਿੱਲੀ ਕੂਚ ਕਰਨਗੇ। ਕਿਸਾਨ ਪੁਲਿਸ ਦੇ ਡਰੋਨਾਂ ਨੂੰ ਡੇਗਣ ਲਈ ਹੁਣ ਪਤੰਗ ਉਡਾ ਰਹੇ ਹਨ ਤਾਂ ਜੋ ਡਰੋਨ ਨੂੰ ਕਿਸੇ ਤਰੀਕੇ ਡੋਰ 'ਚ ਫਸਾ ਕੇ ਡੇਗਿਆ ਜਾ ਸਕੇ। ਇਸੇ ਨਾਲ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਜੇਸੀਬੀ ਵੀ ਮੰਗਵਾ ਰਹੇ ਹਨ ਤਾਂ ਜੋ ਬੈਰੀਕੇਡਿੰਗ ਨੂੰ ਹਟਾਇਆ ਜਾ ਸਕੇ।
ਕਿਸਾਨ ਅੰਦੋਲਨ ਦੇ ਦੂਜੇ ਦਿਨ ਵੀ ਕਿਸਾਨ ਅਜੇ ਤੱਕ ਸ਼ੰਭੂ ਬਾਰਡਰ ‘ਤੇ ਕੀਤੀ ਗਈ ਬੈਰੀਕੇਡਿੰਗ ਨੂੰ ਤੋੜ ਨਹੀਂ ਪਾਏ ਹਨ। ਪਰ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਜਲਦ ਹੀ ਸ਼ੰਭੂ ਬਾਰਡਰ ਨੂੰ ਪਾਰ ਕਰਕੇ ਦਿੱਲੀ ਕੂਚ ਕਰਨਗੇ। ਕਿਸਾਨ ਪੁਲਿਸ ਦੇ ਡਰੋਨਾਂ ਨੂੰ ਡੇਗਣ ਲਈ ਹੁਣ ਪਤੰਗ ਉਡਾ ਰਹੇ ਹਨ ਤਾਂ ਜੋ ਡਰੋਨ ਨੂੰ ਕਿਸੇ ਤਰੀਕੇ ਡੋਰ ‘ਚ ਫਸਾ ਕੇ ਡੇਗਿਆ ਜਾ ਸਕੇ। ਇਸੇ ਨਾਲ ਕਿਸਾਨਾਂ ਦਾ ਕਹਿਣਾ ਹੈ ਕਿ ਉਹ ਜੇਸੀਬੀ ਵੀ ਮੰਗਵਾ ਰਹੇ ਹਨ ਤਾਂ ਜੋ ਬੈਰੀਕੇਡਿੰਗ ਨੂੰ ਹਟਾਇਆ ਜਾ ਸਕੇ।