farmers bus accident returning from shambhu border to amritsar Punjabi news - TV9 Punjabi

ਸ਼ੰਭੂ ਬਾਰਡਰ ਤੋਂ ਵਾਪਸ ਆਉਂਦੇ ਸਮੇਂ ਪਲਟ ਗਈ ਕਿਸਾਨਾਂ ਦੀ ਬੱਸ, 32 ਕਿਸਾਨ ਗੰਭੀਰ ਜ਼ਖਮੀ, ਜਾਣੋ ਮਾਮਲਾ

Published: 

23 May 2024 21:58 PM

ਹੁਣ ਤੱਕ ਮਿਲੀ ਜਾਣਕਾਰੀ ਅਨੁਸਾਰ ਅੰਮ੍ਰਿਤਸਰ-ਦਿੱਲੀ ਮੁੱਖ ਮਾਰਗ ਦੇ ਉੱਤੇ ਪੈਂਦੇ ਪਿੰਡ ਫੱਤੂਵਾਲ ਨਜ਼ਦੀਕ ਸ਼ੰਭੂ ਬਾਰਡਰ ਤੋਂ ਵਾਪਸ ਆ ਸਾਰੇ ਕਿਸਾਨਾਂ ਨਾਲ ਭਰੀ ਇੱਕ ਬੱਸ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ ਵਿੱਚ ਕਰੀਬ 32 ਕਿਸਾਨ ਜ਼ਖਮੀ ਹੋ ਗਏ ਹਨ।

Follow Us On

ਬੁੱਧਵਾਰ ਨੂੰ ਸ਼ੰਬੂ ਬਾਰਡਰ ਦੇ ਉੱਤੇ ਕਿਸਾਨਾਂ ਵੱਲੋਂ ਇੱਕ ਵੱਡੀ ਰੈਲੀ ਰੱਖੀ ਗਈ ਸੀ ਜਿੱਥੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਤੋਂ ਕਿਸਾਨ ਜਥੇਬੰਦੀਆਂ ਦੇ ਆਗੂ ਤੇ ਨੁਮਾਇੰਦੇ ਇਸ ਰੈਲੀ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਪੁੱਜੇ ਸਨ। ਇਸੇ ਦੌਰਾਨ ਅੰਮ੍ਰਿਤਸਰ ਦੇ ਪਿੰਡ ਤਲਵੰਡੀ ਦਸੋਂਧਾ ਸਿੰਘ ਤੋਂ ਵੀ ਕਿਸਾਨ ਬੱਸਾਂ ਤੇ ਸਵਾਰ ਹੋ ਕੇ ਇਸ ਰੈਲੀ ਵਿੱਚ ਸ਼ਾਮਿਲ ਹੋਣ ਲਈ ਸ਼ੰਭੂ ਪੁੱਜੇ ਸਨ। ਰੈਲੀ ਦੇ ਖਤਮ ਹੋਣ ਤੋਂ ਬਾਅਦ ਦੇਰ ਰਾਤ ਵਾਪਸ ਆਉਂਦੇ ਹੋਏ ਕਿਸਾਨਾਂ ਦੀ ਇੱਕ ਬੱਸ ਅੰਮ੍ਰਿਤਸਰ ਦਿੱਲੀ ਮੁੱਖ ਮਾਰਗ ਦੇ ਉੱਤੇ ਹਾਦਸੇ ਦਾ ਸ਼ਿਕਾਰ ਹੋ ਗਈ।

Tags :
Exit mobile version