ਪੰਜਾਬ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਮੁੜ ਲਾਇਆ ਧਰਨਾ, ਟੈਂਟਾਂ ਵਿੱਚ ਕੱਟੀ ਪੂਰੀ ਰਾਤ
ਪੰਜਾਬ ਵਿੱਚ ਆਪਣੀਆਂ ਮੰਗਾਂ ਨੂੰ ਲੈ ਕੇ ਕਿਸਾਨਾਂ ਨੇ ਮੁੜ ਧਰਨਾ ਲਾ ਦਿੱਤਾ ਹੈ। ਕਿਸਾਨਾਂ ਨੇ ਜਲੰਧਰ-ਲੁਧਿਆਣਾ ਨੈਸ਼ਨਲ ਹਾਈਵੇ ਤੇ ਟੈਂਟ ਗੱਡੇ ਹੋਏ ਹਨ ਅਤੇ ਇਨ੍ਹਾਂ ਟੈਂਟਾਂ ਵਿੱਚ ਹੀ ਉਨ੍ਹਾਂ ਨੇ ਪੂਰੀ ਰਾਤ ਕੱਟੀ। ਕਿਸਾਨਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨੇ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਤਾਂ ਉਹ ਲੁਧਿਆਣਾ ਦੀ ਧਨੋਵਾਲੀ ਨੇੜੇ ਰੇਲਾਂ ਵੀ ਰੋਕ ਦੇਣਗੇ।ਇਹ ਫੈਸਲਾ ਦੇਰ ਰਾਤ ਕਿਸਾਨਾਂ ਦੀ ਮੀਟਿੰਗ ਵਿੱਚ ਲਿਆ ਗਿਆ।

ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤੱਕ ਉਨ੍ਹਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਉਦੋਂ ਤੱਕ ਧਰਨਾ ਖਤਮ ਨਹੀਂ ਕੀਤਾ ਜਾਵੇਗਾ। ਕਿਸਾਨ ਜਥੇਬੰਦੀਆਂ ਲਈ ਲੰਗਰ ਸੇਵਾ ਵੀ ਰਾਤ ਸਮੇਂ ਸ਼ੁਰੂ ਹੋ ਗਈ। ਰਾਤ ਨੂੰ ਕੁਝ ਸਮੇਂ ਲਈ ਸਰਵਿਸ ਲੇਨ ਖੋਲ੍ਹ ਦਿੱਤੀ ਗਈ। ਦੱਸ ਦੇਈਏ ਕਿ ਸੰਯੂਕਤ ਕਿਸਾਨ ਮੋਰਚਾ ਦੇ ਸੱਦੇ ਤੇ ਕਿਸਾਨ ਜਥੇਬੰਦੀਆਂ ਗੰਨੇ ਦੇ ਰੇਟ ਵਧਾਉਣ ਅਤੇ ਹੋਰ ਮੰਗਾਂ ਨੂੰ ਲੈ ਕੇ ਜਲੰਧਰ-ਲੁਧਿਆਣਾ ਮੁੱਖ ਮਾਰਗ ਤੇ ਬੈਠੀਆਂ ਹੋਈਆਂ ਹਨ। ਸੋਮਵਾਰ ਦੇਰ ਸ਼ਾਮ ਜਲੰਧਰ ਪ੍ਰਸ਼ਾਸਨ ਦੇ ਅਧਿਕਾਰੀਆਂ ਨੇ ਵੀ ਕਿਸਾਨਾਂ ਨਾਲ ਮੁਲਾਕਾਤ ਵੀ ਕੀਤੀ। ਜਿੱਥੇ ਉਨ੍ਹਾਂ ਕਿਸਾਨਾਂ ਨੂੰ ਉਨ੍ਹਾਂ ਦੇ ਵਿਚਾਰ ਸਰਕਾਰ ਤੱਕ ਪਹੁੰਚਾਉਣ ਅਤੇ ਉਨ੍ਹਾਂ ਦੀਆਂ ਮੰਗਾਂ ਨੂੰ ਜਲਦ ਤੋਂ ਜਲਦ ਪੂਰਾ ਕਰਨ ਦਾ ਭਰੋਸਾ ਦਿੱਤਾ। ਪਰ ਭਰੋਸਾ ਦੇਣ ਤੋਂ ਬਾਅਦ ਵੀ ਹੜਤਾਲ ਖਤਮ ਨਹੀਂ ਹੋਈ।

Panchkula ਵਿੱਚ 7 ਲੋਕਾਂ ਨੇ ਖੁਦਕੁਸ਼ੀ , ਚਸ਼ਮਦੀਦ ਪੁਨੀਤ ਨੇ ਦੱਸੀ ਅਜਿਹੀ ਗੱਲ ਜਿਸ ਨਾਲ ਸਾਰੇ ਹੋਏ ਹੈਰਾਨ

ਅੰਮ੍ਰਿਤਸਰ ਚ ਹੋਇਆ ਧਮਾਕਾ, ਇਕ ਦੀ ਹੋਈ ਮੌਤ, PAK ਕੁਨੈਕਸ਼ਨ ਆਇਆ ਸਾਹਮਣੇ, ਦੇਖੋ Video

ਮੁੱਖ ਮੰਤਰੀ ਮਾਨ ਨੇ ਕੀਤੀ Easy Registry ਦੀ ਸ਼ੁਰੂਆਤ, 15 ਜੁਲਾਈ ਤੋਂ ਸੂਬੇ ਭਰ ਵਿੱਚ ਹੋਵੇਗੀ ਲਾਗੂ

Insta Queen ਨੂੰ ਹੁਣ ਵਿਜੀਲੈਂਸ ਨੇ ਕੀਤਾ ਗ੍ਰਿਫ਼ਤਾਰ, 1 ਕਰੋੜ 35 ਲੱਖ ਦੀ ਜਾਇਦਾਦ ਕੀਤਾ ਫ੍ਰੀਜ਼