ਪੰਜਾਬ ਦੇ ਮਾਨਸਾ ਦੇ ਸਰਕਾਰੀ ਹਸਪਤਾਲ ਵਿੱਖੇ ਵਿਡੀਓ ਕਾਨਫਰੰਸ ਦੇ ਜਰੀਏ ਡਿਲੀਵਰੀ ਕਰਵਾਉਣ ਦੇ ਮਾਮਲੇ ਤੇ ਮੱਚਿਆ ਬਵਾਲ
ਮਾਨਸਾ ਦੇ ਸਰਕਾਰੀ ਅਸਪਤਾਲ ਵਿੱਖੇ ਇੱਕ ਡਾਕਟਰ ਆਪਣੀ ਸ਼ਿਫਟ ਵਿੱਚ ਅਸਪਤਾਲ ਤੋਂ ਨਦਾਰਦ ਸੀ ਤੇ ਇਕ ਏਮਰਜੰਸੀ ਦਾ ਮਾਮਲਾ ਆਇਆ ਤਾਂ ਡਾਕਟਰ ਨੇ ਨਰਸਿੰਗ ਸਟਾਫ ਨੂੰ ਵਿਡੀਓ ਕਾਨਫਰੰਸ ਕਰਕੇ ਡਿਲੀਵਰੀ ਦੀ ਹਿਦਾਇਤ ਦਿੱਤੀ
ਮਾਮਲਾ ਪੰਜਾਬ ਦੇ ਮਾਨਸਾ ਜਿਲੇ ਦਾ ਹੈ, ਜਿਸ ਵਿੱਚ ਆਣਲਾਈਨ ਡਿਲੀਵਰੀ ਕਰਵਾਉਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਮਾਨਸਾ ਦੇ ਸਰਕਾਰੀ ਅਸਪਤਾਲ ਵਿੱਖੇ ਇੱਕ ਡਾਕਟਰ ਆਪਣੀ ਸ਼ਿਫਟ ਵਿੱਚ ਅਸਪਤਾਲ ਤੋਂ ਨਦਾਰਦ ਸੀ ਤੇ ਇਕ ਏਮਰਜੰਸੀ ਦਾ ਮਾਮਲਾ ਆਇਆ ਤਾਂ ਡਾਕਟਰ ਨੇ ਨਰਸਿੰਗ ਸਟਾਫ ਨੂੰ ਵਿਡੀਓ ਕਾਨਫਰੰਸ ਕਰਕੇ ਡਿਲੀਵਰੀ ਦੀ ਹਿਦਾਇਤ ਦਿੱਤੀ। ਹਾਲਾਂਕਿ ਜੱਚਾ-ਬੱਚਾ ਦੋਨੋ ਦੁਰਸਤ ਰਹੇ। ਪਰ ਇਸ ਤੇ ਸਰਕਾਰੀ ਹਸਪਤਾਲ ਦੀ ਲਾਪਰਵਾਹੀ ਸਾਫ ਦਿੱਖੀ। ਜਿਸ ਦੇ ਚੱਲਦੇ ਪਰਿਵਾਰ ਨੇ ਹਸਪਤਾਲ ਪ੍ਰਸ਼ਾਸਨ ਦੇ ਖਿਲਾਫ ਧਰਨਾ ਪ੍ਰਦਸ਼ਨ ਕਰ ਦਿੱਤਾ, ਮਾਮਲੇ ਦਾ ਸੰਘਿਆਣ ਲੈ ਕੇ ਪ੍ਰਸ਼ਾਸਨ ਅੱਗੇ ਦੀ ਕਾਰਵਾਈ ਤੇ ਲੱਗ ਗਿਆ ਹੈ