ਪੰਜਾਬੀ ਫਿਲਮ ‘ਜੱਟ ਨੂੰ ਚੁੜੇਲ ਟੱਕਰੀ’ ਦੀ ਸਟਾਰ ਕਾਸਟ ਨਾਲ ਟੀਵੀ9 ਦੀ Exclusive Interview, ਦੇਖੋ
ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਸਟਾਰਰ,ਪੰਜਾਬੀ ਫਿਲਮ 'ਜੱਟ ਨੂੰ ਚੁੜੇਲ ਟੱਕਰੀ' 15 ਮਾਰਚ, 2024 ਨੂੰ ਪਰਦੇ 'ਤੇ ਹਿੱਟ ਹੋਣ ਲਈ ਤਿਆਰ ਹੈ। ਹਾਲ ਹੀ ਵਿੱਚ, ਇਸਦਾ ਟ੍ਰੇਲਰ ਰਿਲੀਜ਼ ਕੀਤਾ ਗਿਆ ਸੀ, ਜਿਸ ਵਿੱਚ ਪਰਿਵਾਰਕ ਮਨੋਰੰਜਨ ਦੀ ਇੱਕ ਝਲਕ ਪੇਸ਼ ਕੀਤੀ ਗਈ ਸੀ। ਸਰਗੁਣ, ਰਵੀ ਦੂਬੇ ਅਤੇ ਜਾਨੀ ਸਮੇਤ ਇੱਕ ਸਟਾਰ-ਸਟੱਡੀਡ ਟੀਮ ਦੁਆਰਾ ਨਿਰਮਿਤ, ਫਿਲਮ ਇੱਕ ਦਿਲਚਸਪ ਕਹਾਣੀ ਅਤੇ ਸ਼ਾਨਦਾਰ ਪ੍ਰਦਰਸ਼ਨ ਦਾ ਵਾਅਦਾ ਕਰਦੀ ਹੈ। ਫਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਤੋਂ ਬਾਅਦ ਇੱਕ ਵਾਰ ਫਿਰ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਵੱਡੇ ਪਰਦੇ 'ਤੇ ਧਮਾਲਾਂ ਮਚਾਉਣ ਲਈ ਤਿਆਰ ਹਨ।
ਪੰਜਾਬੀ ਫਿਲਮ ‘ਜੱਟ ਨੂੰ ਚੁੜੇਲ ਟੱਕਰੀ’ 15 ਮਾਰਚ ਨੂੰ ਰਿਲੀਜ਼ ਹੋਣ ਜਾ ਰਹੀ ਹੈ। ਟ੍ਰੇਲਰ ਵਿੱਚ ਪਰਿਵਾਰਕ ਮਨੋਰੰਜਨ ਦੀ ਇੱਕ ਝਲਕ ਪੇਸ਼ ਕੀਤੀ ਗਈ ਸੀ। ਫਿਲਮ ਚੰਡੀਗੜ੍ਹ ਅੰਮ੍ਰਿਤਸਰ ਚੰਡੀਗੜ੍ਹ ਤੋਂ ਬਾਅਦ ਇੱਕ ਵਾਰ ਫਿਰ ਗਿੱਪੀ ਗਰੇਵਾਲ ਅਤੇ ਸਰਗੁਣ ਮਹਿਤਾ ਵੱਡੇ ਪਰਦੇ ‘ਤੇ ਇੱਕ ਵਾਰ ਫਿਰ ਇੱਕਠੇ ਨਜ਼ਰ ਆਉਣਗੇ। ਫਿਲਮ ਦੇ ਟ੍ਰੇਲਰ ਅਤੇ ਗਾਣਿਆਂ ਨੂੰ ਲੋਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ‘ਜੱਟ ਨੂੰ ਚੁੜੇਲ ਟੱਕਰੀ’ ਫਿਲਮ ਦੇਸੀ ਮੈਲੋਡੀਜ਼ ਅਤੇ ਡ੍ਰੀਮੀਆਤਾ ਐਂਟਰਟੇਨਮੈਂਟ ਦੇ ਬੈਨਰ ਹੇਠ ਰਿਲੀਜ਼ ਕੀਤੀ ਗਈ ਹੈ। ਟੀਵੀ9 ਪੰਜਾਬੀ ਨੇ ਫਿਲਮ ‘ਜੱਟ ਨੂੰ ਚੁੜੇਲ ਟੱਕਰੀ’ ਦੀ ਸਟਾਰਕਾਸਟ ਨਾਲ Exclusive ਗੱਲਬਾਤ ਕੀਤੀ ਹੈ।