ਟਿੱਕਟ ਮਿਲਣ ਤੋਂ ਬਾਅਦ ਪਾਲੀਵੁੱਡ ਅਦਾਕਾਰ ਤੇ AAP ਤੋਂ ਉਮੀਦਵਾਰ ਕਰਮਜੀਤ ਅਨਮੋਲ ਦਾ Exclusive Interview
ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਪੰਜਾਬ ਤੋਂ ਆਪਣੇ ਉਮੀਦਵਾਰਾਂ ਦੇ ਨਾਵਾਂ ਦੀ ਪਹਿਲੀ ਸੂਚੀ ਜਾਰੀ ਕਰ ਦਿੱਤੀ ਹੈ। AAP ਨੇ ਕਰਮਜੀਤ ਅਨਮੋਲ ਨੂੰ ਫਰੀਦਕੋਟ ਤੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਹੈ। ਕਰਮਜੀਤ ਪੰਜਾਬ ਵਿੱਚ ਉੱਘੇ ਕਲਾਕਾਰ ਅਤੇ ਕਾਮੇਡੀਅਨ ਵਜੋਂ ਜਾਣੇ ਜਾਂਦੇ ਹਨ। ਕਰਮਜੀਤ ਅਨਮੋਲ ਨੇ ਪਾਲੀਵੁੱਡ ਨੂੰ ਕਈ ਹਿੱਟ ਫਿਲਮਾਂ ਦਿੱਤੀਆਂ ਹਨ। ਉਹ ਪੰਜਾਬੀ ਲੋਕ ਗਾਇਕ ਕੁਲਦੀਪ ਮਾਣਕ ਦਾ ਭਤੀਜੇ ਹਨ। ਇਸ ਤੋਂ ਇਲਾਵਾ ਉਹ ਸੀ.ਐਮ ਮਾਨ ਦੇ ਵੀ ਕਾਫੀ ਕਰੀਬੀ ਹਨ।
ਲੋਕ ਸਭਾ ਉਮੀਦਵਾਰ ਕਰਮਜੀਤ ਅਨਮੋਲ ਨੇ ਕਿਹਾ ਕਿ ਪਹਿਲਾਂ ਵੀ ਮੈਂ ਲੋਕਾਂ ਵਿੱਚ ਜਾਂਦਾ ਸੀ, ਫਰਕ ਸਿਰਫ ਇਹ ਹੈ ਕਿ ਪਹਿਲਾਂ ਮੈਂ ਇੱਕ ਕਲਾਕਾਰ ਵਜੋਂ ਜਾਂਦਾ ਸੀ ਅਤੇ ਹੁਣ ਮੈਂ ਲੋਕ ਸਭਾ ਉਮੀਦਵਾਰ ਵਜੋਂ ਇਸ ਸੀਟ ਲਈ ਵੋਟਾਂ ਮੰਗਣ ਜਾਵਾਂਗਾ। ਪੰਜਾਬ ਸਰਕਾਰ ਨੇ ਪਿਛਲੇ ਦੋ ਸਾਲਾਂ ਵਿੱਚ ਇੰਨੇ ਕੰਮ ਕੀਤੇ ਹਨ ਅਤੇ ਪੰਜਾਬ ਵਿੱਚ ਏਨਾ ਵਿਕਾਸ ਕਰਵਾਇਆ ਹੈ ਕਿ ਲੋਕ ਬਿਨਾਂ ਸੋਚੇ ਸਮਝੇ ਪੰਜਾਬ ਸਰਕਾਰ ਨੂੰ ਵੋਟਾਂ ਪਾਉਣਗੇ।ਉਨ੍ਹਾਂ ਕਿਹਾ ਕਿ ਹੁਣ ਮੇਰੀ ਵੀ ਜ਼ਿੰਮੇਵਾਰੀ ਵਧ ਗਈ ਹੈ। ਹੁਣ ਇਹ ਸੀਟ ਜਿੱਤ ਕੇ ‘ਆਪ’ ਨੂੰ ਦੇਵਾਂਗਾ। ਇਸ ਗੱਲ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ ਇਹ ਮੇਰੇ ਲਈ ਪਹਿਲੀ ਵਾਰ ਨਹੀਂ ਹੈ ਕਿ ਮੈਂ ਚੋਣ ਪ੍ਰਚਾਰ ਲਈ ਜਾ ਰਿਹਾ ਹਾਂ, ਇਸ ਤੋਂ ਪਹਿਲਾਂ ਵੀ ਮੈਂ ਸੀਐੱਮ ਮਾਨ ਨਾਲ ਚੋਣ ਪ੍ਰਚਾਰ ਲਈ ਜਾਂਦਾ ਰਿਹਾ ਹਾਂ, ਇਸ ਵਾਰ ਮੈਂ ਖੁਦ ਵੀ ਚੋਣ ਪ੍ਰਚਾਰ ਲਈ ਜਾਵਾਂਗਾ। ਮੇਰੀ ਚੋਣ ਮੁਹਿੰਮ ਲਈ ਲੋਕ।