Elvish Yadav ਦਾ ਫੋਨ ਖੋਲ੍ਹੇਗਾ ਕਈ ਵੱਡੇ ਰਾਜ਼!, ਪੁਲਿਸ ਕਰ ਰਹੀ ਹੈ ਚੈਟ ਦੀ ਜਾਂਚ

| Edited By: Sajan Kumar

Mar 20, 2024 | 10:41 PM

ਰੇਵ ਪਾਰਟੀਆਂ ‘ਚ ਸੱਪ ਦਾ ਜ਼ਹਿਰ ਸਪਲਾਈ ਕਰਨ ਦੇ ਮਾਮਲੇ ‘ਚ ਪੁਲਸ ਅਲਵਿਸ਼ ਯਾਦਵ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਸਬੰਧੀ ਕੁਝ ਨਵੀਂ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ। ਨੋਇਡਾ ਪੁਲਿਸ ਇਸ ਮਾਮਲੇ ਨੂੰ ਲੈ ਕੇ ਅਲਵਿਸ਼ ਯਾਦਵ ਦੇ ਫ਼ੋਨ ਦੀ ਜਾਂਚ ‘ਚ ਜੁਟੀ ਹੈ। ਇਸ ਤੋਂ ਇਲਾਵਾ ਪੁਲਿਸ YouTuber ਦੇ ਸਾਰੇ ਸੋਸ਼ਲ ਮੀਡੀਆ ਖਾਤਿਆਂ […]

ਰੇਵ ਪਾਰਟੀਆਂ ‘ਚ ਸੱਪ ਦਾ ਜ਼ਹਿਰ ਸਪਲਾਈ ਕਰਨ ਦੇ ਮਾਮਲੇ ‘ਚ ਪੁਲਸ ਅਲਵਿਸ਼ ਯਾਦਵ ਤੋਂ ਪੁੱਛਗਿੱਛ ਕਰ ਰਹੀ ਹੈ। ਇਸ ਸਬੰਧੀ ਕੁਝ ਨਵੀਂ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ। ਨੋਇਡਾ ਪੁਲਿਸ ਇਸ ਮਾਮਲੇ ਨੂੰ ਲੈ ਕੇ ਅਲਵਿਸ਼ ਯਾਦਵ ਦੇ ਫ਼ੋਨ ਦੀ ਜਾਂਚ ‘ਚ ਜੁਟੀ ਹੈ। ਇਸ ਤੋਂ ਇਲਾਵਾ ਪੁਲਿਸ YouTuber ਦੇ ਸਾਰੇ ਸੋਸ਼ਲ ਮੀਡੀਆ ਖਾਤਿਆਂ ਦੀ ਵੀ ਜਾਂਚ ਕਰ ਰਹੀ ਹੈ।

ਮਸ਼ਹੂਰ YouTuber Elvish Yadav ਦੀਆਂ ਮੁਸ਼ਕਿਲਾਂ ਅਜੇ ਵੀ ਘੱਟ ਨਹੀਂ ਹੋ ਰਹੀਆਂ ਹਨ। ਇਲਵਿਸ਼ ਯਾਦਵ ‘ਤੇ ਰੇਵ ਪਾਰਟੀਆਂ ‘ਚ ਸੱਪ ਦਾ ਜ਼ਹਿਰ ਸਪਲਾਈ ਕਰਨ ਦਾ ਦੋਸ਼ ਹੈ। ਇਸ ਮਾਮਲੇ ਤੋਂ ਬਾਅਦ ਯੂਟਿਊਬਰ ਨੂੰ ਜੇਲ੍ਹ ਭੇਜ ਦਿੱਤਾ ਗਿਆ ਹੈ। ਪੁਲਿਸ ਨੂੰ ਹੁਣ ਤੱਕ ਜਾਣਕਾਰੀ ਮਿਲੀ ਹੈ ਕਿ ਐਲਵਿਸ਼ ਇਹ ਕੰਮ ਪੈਸੇ ਲਈ ਨਹੀਂ ਬਲਕਿ ਆਪਣੀ ਫੈਨ ਫਾਲੋਇੰਗ ਵਧਾਉਣ ਲਈ ਕਰਦਾ ਸੀ।