ਪੰਜਾਬ ਵਿੱਚ ਜਲਦ ਹੀ ਆਵੇਗੀ ਸਿੱਖਿਆ ਕ੍ਰਾਂਤੀ: ਸਿੱਖਿਆ ਮੰਤਰੀ ਹਰਜੋਤ ਬੈਂਸ

| Edited By: Yogesh

| Aug 28, 2023 | 1:24 PM

ਹੁਣ ਤੱਕ ਸਿੰਗਾਪੁਰ ਵਿੱਚ 140 ਪ੍ਰਿੰਸੀਪਲ ਅਤੇ 50 ਹੈੱਡਮਾਸਟਰਾਂ ਦੇ ਇੱਕ ਬੈਚ ਨੇ IIM ਅਹਿਮਦਾਬਾਦ ਵਿੱਚ ਟ੍ਰੇਨਿੰਗ ਲਈ ਹੈ।

ਪੰਜਾਬ ਦੇ ਸਰਕਾਰੀ ਸਕੂਲਾਂ ਦੇ 50 ਹੈੱਡ ਮਾਸਟਰਾਂ ਦਾ ਇੱਕ ਹੋਰ ਬੈਚ IIM ਅਹਿਮਦਾਬਾਦ ਵਿਖੇ ਟ੍ਰੇਨਿੰਗ ਲਈ ਰਵਾਨਾ ਹੋਇਆ। ਪੰਜਾਬ ਦੇ ਸਿੱਖਿਆ ਮੰਤਰੀ ਹਰਜੋਤ ਬੈਂਸ ਨੇ ਬੈਚ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਸ ਤੋਂ ਪਹਿਲਾਂ ਇਸ ਪ੍ਰੋਗਰਾਮ ਵਿੱਚ ਸੀਐੱਮ ਭਗਵੰਤ ਮਾਨ ਨੇ ਸ਼ਿਰਕਤ ਕਰਨੀ ਸੀ, ਪਰ ਕੁੱਝ ਕਾਰਨਾਂ ਕਰਕੇ ਉਹ ਇਸ ਪ੍ਰੋਗਰਾਮ ਵਿੱਚ ਨਹੀਂ ਪਹੁੰਚੇ। ਇਸ ਲਈ ਹਰਜੋਤ ਬੈਂਸ ਨੇ ਇਸ ਬੈਚ ਨੂੰ ਰਵਾਨਾ ਕੀਤਾ। ਸਿੰਗਾਪੁਰ ਵਿੱਚ ਹੁੱਣ ਤੱਕ ਪੰਜਾਬ ਦੇ 138 ਪ੍ਰਿੰਸੀਪਲਾਂ ਨੂੰ ਟ੍ਰੇਨਿੰਗ ਦਿੱਤੀ ਜਾ ਚੁੱਕੀ ਹੈ। ਇਸ ਬੈਚ ਦੇ ਜਾਣ ਨਾਲ IIM ਅਹਿਮਦਾਬਾਦ ਵਿੱਚ ਟ੍ਰੇਨਿੰਗ ਲੈ ਚੁੱਕੇ ਹੈੱਡ ਮਾਸਟਰਾਂ ਦੀ ਗਿਣਤੀ 100 ਤੱਕ ਪਹੁੰਚ ਜਾਵੇਗੀ। ਸਿੱਖਿਆ ਮੰਤਰੀ ਦਾ ਕਹਿਣਾ ਹੈ ਕਿ ਪੰਜਾਬ ਵਿੱਚ ਜਲਦ ਹੀ ਸਿੱਖਿਆ ਕ੍ਰਾਂਤੀ ਆਵੇਗੀ। ਸਾਡਾ ਮਕਸਦ ਪੰਜਾਬ ਦੇ ਬੱਚਿਆਂ ਨੂੰ ਬਿਹਤਰ ਸਿੱਖਿਆ ਪ੍ਰਦਾਨ ਕਰਨਾ ਹੈ।

Published on: Aug 27, 2023 07:06 PM