DM ਰੰਧਾਵਾ ਸੁਸਾਈਡ ਮਾਮਲੇ ‘ਤੇ ਵੜਿੰਗ ਨੇ ਜਾਨਬੁੱਝ ਕੇ ਨਹੀਂ ਕੀਤੇ ਸਾਈਨ, ਕਾਂਗਰਸ ‘ਤੇ ਬੀਜੇਪੀ ਆਗੂ ਦੇ ਵੱਡੇ ਇਲਜਾਮ

| Edited By: Kusum Chopra

Mar 27, 2026 | 1:55 PM IST

ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ (DM) ਸੁਸਾਈਡ ਕੇਸ 'ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਬੇਸ਼ਕ ਸਹਿਮਤੀ ਜਤਾ ਦਿੱਤੀ ਹੈ, ਪਰ ਭਾਜਪਾ ਉਨ੍ਹਾਂ ਨੂੰ ਲੈ ਕੇ ਵੱਡੇ ਸਵਾਲ ਖੜੇ ਕਰ ਰਹੀ ਹੈ। ਭਾਜਪਾ ਆਗੂ ਫਤਿਹਜੰਗ ਸਿੰਘ ਬਾਜਵਾ ਨੇ ਰਾਜਾ ਵੜ੍ਹਿੰਗ ਤੇ ਤਿੱਖੇ ਨਿਸ਼ਾਨੇ ਲਗਾਏ ਹਨ।

ਪੰਜਾਬ ਸਟੇਟ ਵੇਅਰਹਾਊਸ ਕਾਰਪੋਰੇਸ਼ਨ ਦੇ ਜ਼ਿਲ੍ਹਾ ਮੈਨੇਜਰ (DM) ਸੁਸਾਈਡ ਕੇਸ ‘ਚ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਸੀਬੀਆਈ ਜਾਂਚ ਦੀ ਮੰਗ ਨੂੰ ਲੈ ਕੇ ਬੇਸ਼ਕ ਸਹਿਮਤੀ ਜਤਾ ਦਿੱਤੀ ਹੈ, ਪਰ ਭਾਜਪਾ ਉਨ੍ਹਾਂ ਨੂੰ ਲੈ ਕੇ ਵੱਡੇ ਸਵਾਲ ਖੜੇ ਕਰ ਰਹੀ ਹੈ। ਭਾਜਪਾ ਆਗੂ ਫਤਿਹਜੰਗ ਸਿੰਘ ਬਾਜਵਾ ਨੇ ਰਾਜਾ ਵੜ੍ਹਿੰਗ ਤੇ ਤਿੱਖੇ ਨਿਸ਼ਾਨੇ ਲਗਾਏ ਹਨ। ਉਨ੍ਹਾਂ ਕਿਹਾ ਕਿ ਉਨ੍ਹਾਂ ਤੇ ਪਹਿਲਾਂ ਹੀ ਬੱਸਾਂ ਦੀਆਂ ਬਾਡੀਆਂ ਨੂੰ ਲੈ ਕੇ ਗੰਭੀਰ ਆਰੋਪ ਲੱਗ ਚੁੱਕੇ ਹਨ। ਉਨ੍ਹਾਂ ਦੇ ਆਪਣੇ ਹੀ ਦਾਮਨ ਤੇ ਦਾਗ ਹਨ, ਇਸ ਲਈ ਉਹ ਇਸ ਮਾਮਲੇ ਸੀਬੀਆਈ ਜਾਂਚ ਦੇ ਮੰਗ ਪੱਤਰ ਤੇ ਸਾਈਨ ਕਰਨ ਤੋਂ ਬੱਚ ਰਹੇ ਹਨ। ਟੀਵੀ9 ਪੰਜਾਬੀ ਨਾਲ ਖਾਸ ਗੱਲਬਾਤ ਦੌਰਾਨ ਫਤਿਹਜੰਗ ਸਿੰਘ ਬਾਜਵਾ ਨੇ ਕਾਂਗਰਸ ਦੇ ਅੰਦਰੂਨੀ ਕਲੇਸ਼ ਨੂੰ ਲੈ ਕੇ ਵੀ ਵੱਡੇ ਸਵਾਲ ਖੜੇ ਕੀਤੇ ਹਨ। ਵੇਖੋ ਵੀਡੀਓ…

Loading...
Unable to load recommendations.
Follow Us