ਭਾਈ ਦੂਜ 'ਤੇ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ, ਗਲਤੀ ਨਾਲ ਵੀ ਨਾ ਕਰੋ ਇਹ ਕੰਮ Punjabi news - TV9 Punjabi

ਭਾਈ ਦੂਜ ‘ਤੇ ਰੱਖੋ ਇਨ੍ਹਾਂ ਗੱਲਾਂ ਦਾ ਖਾਸ ਧਿਆਨ, ਗਲਤੀ ਨਾਲ ਵੀ ਨਾ ਕਰੋ ਇਹ ਕੰਮ

Published: 

15 Nov 2023 12:29 PM

Bhaidooj Special Video: ਭਾਈਦੂਜ ਦੀ ਗੱਲ ਹੀ ਵੱਖਰੀ ਹੈ। ਸਾਰੇ ਗਿਲੇ ਸ਼ਿਕਵੇ ਭੁਲਾ ਕੇ ਭੈਣ-ਭਰਾ ਇਸ ਰਿਸ਼ਤੇ ਦਾ ਜਸ਼ਨ ਮਨਾਉਂਦੇ ਹਨ। ਭਾਈ ਦੂਜ ਮਨਾਉਂਦੇ ਸਮੇਂ ਸਾਨੂੰ ਆਪਣੇ ਭਰਾ ਦੀ ਸਲਾਮਤੀ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਹੁੰਦਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਭਾਈ ਦੂਜ ਦੇ ਦਿਨ ਭਰਾ ਨੂੰ ਆਪਣੀ ਭੈਣ ਨਾਲ ਝਗੜਾ ਨਹੀਂ ਕਰਨੀ ਚਾਹੀਦਾ।

Follow Us On

ਭੈਣ-ਭਰਾ ਦਾ ਪਿਆਰ ਉਂਝ ਤਾਂ ਹਰ ਰੋਜ਼ ਹੀ ਹੁੰਦਾ ਹੈ। ਪਰ ਤਿਉਹਾਰ ਭੈਣਾਂ-ਭਰਾਵਾਂ ਦੇ ਪਿਆਰ ਨੂੰ ਹੋਰ ਵਧਾਉਣ ਅਤੇ ਪ੍ਰਗਟ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਹੈ। ਅਜਿਹੇ ‘ਚ ਸਰਦੀਆਂ ‘ਚ ਮਨਾਇਆ ਜਾਣ ਵਾਲਾ ਭਾਈ ਦੂਜ ਦੇ ਤਿਉਹਾਰ ਦੀ ਗੱਲ ਹੀ ਵੱਖਰੀ ਹੈ। ਸਾਰੇ ਗਿਲੇ ਸ਼ਿਕਵੇ ਭੁਲਾ ਕੇ ਭੈਣ-ਭਰਾ ਇਸ ਰਿਸ਼ਤੇ ਨੂੰ ਮਨਾਉਂਦੇ ਹਨ। ਭਾਈ ਦੂਜ ਮਨਾਉਂਦੇ ਸਮੇਂ ਸਾਨੂੰ ਆਪਣੇ ਭਰਾ ਦੀ ਸਲਾਮਤੀ ਲਈ ਕੁਝ ਗੱਲਾਂ ਦਾ ਧਿਆਨ ਰੱਖਣਾ ਪੈਂਦਾ ਹੈ। ਪੰਡਿਤਾਂ ਦਾ ਮੰਨਣਾ ਹੈ ਕਿ ਭਾਈ ਦੂਜ ਦੇ ਦਿਨ ਭਰਾ-ਭੈਣ ਨੂੰ ਇੱਕ-ਦੂਜਨ ਨਾਲ ਝਗੜਾ ਨਹੀਂ ਕਰਨਾ ਚਾਹੀਦਾ ਹੈ। ਭਾਈ ਦੂਜ ਵਾਲੇ ਦਿਨ ਭੈਣ ਭਰਾ ਨੂੰ ਜੋ ਵੀ ਖਾਣ ਨੂੰ ਦੇਵੇ, ਉਸ ਨੂੰ ਖਾ ਲੈਣਾ ਚਾਹੀਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਜੇਕਰ ਕੋਈ ਭਰਾ ਆਪਣੀ ਭੈਣ ਦੇ ਭੋਜਨ ਦਾ ਨਿਰਾਦਰ ਕਰਦਾ ਹੈ ਤਾਂ ਉਸ ਨੂੰ ਸਾਲ ਭਰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਵੀਡੀਓ ਦੇਖੋ

Exit mobile version