Divya Pahuja Murder Case: 10 ਦਿਨ ਪਹਿਲਾਂ ਹੋਇਆ ਸੀ ਕਤਲ ਹੁਣ ਮਿਲੀ ਲਾਸ਼

| Edited By: Jarnail Singh

Jan 13, 2024 | 3:02 PM IST

ਇਸ ਸਾਲ ਦੀ ਸ਼ੁਰੂਆਤ ਚ ਮਾਡਲ ਦਿਵਿਆ ਪਾਹੂਜਾ (Divya Pahuja) ਦੀ ਗੁਰੂਗ੍ਰਾਮ ਦੇ ਇਕ ਹੋਟਲ ਚ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ ਗਈ ਸੀ। ਉਦੋਂ ਤੋਂ ਪੁਲਿਸ ਦਿਵਿਆ ਦੀ ਲਾਸ਼ ਨੂੰ ਬਰਾਮਦ ਕਰਨ ਲਈ ਜਾਂਚ ਕਰ ਰਹੀ ਸੀ। ਹੁਣ ਮਾਡਲ ਦਿਵਿਆ ਪਾਹੂਜਾ ਦੀ ਲਾਸ਼ ਹਰਿਆਣਾ ਦੇ ਫਤਿਹਾਬਾਦ ਦੇ ਟੋਹਾਣਾ ਦੀ ਇੱਕ ਨਹਿਰ ਚੋਂ ਮਿਲੀ ਹੈ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਲਿਆ ਹੈ।

ਦਿਵਿਆ ਪਾਹੂਜਾ ਦੀ 2 ਜਨਵਰੀ 2024 ਨੂੰ ਗੁਰੂਗ੍ਰਾਮ (Gurugram) ਦੇ ਇੱਕ ਹੋਟਲ ਵਿੱਚ ਕਤਲ ਕਰ ਦਿੱਤਾ ਗਿਆ ਸੀ। ਕਤਲ ਦੇ 10 ਦਿਨਾਂ ਮਾਡਲ ਦਿਵਿਆ ਪਾਹੂਜਾ ਦੀ ਲਾਸ਼ ਮਿਲੀ ਸੀ। ਦਿਵਿਆ ਕਤਲ ਕੇਸ ਵਿੱਚ ਪੁਲਿਸ ਨੇ ਮੁੱਖ ਮੁਲਜ਼ਮ ਅਭਿਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਪੁੱਛਗਿੱਛ ਕੀਤੀ ਹੈ। ਇਸ ਕਤਲ ਕੇਸ ਵਿੱਚ ਅਭਿਜੀਤ ਸਿੰਘ ਸਮੇਤ ਕਈ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਗਿਆ ਸੀ। ਪੁਲਿਸ ਪੁੱਛਗਿੱਛ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਮੁੱਖ ਦੋਸ਼ੀ ਅਭਿਜੀਤ ਸਿੰਘ ਨੇ ਲਾਸ਼ ਨੂੰ ਠਿਕਾਨੇ ਲਗਾਉਣ ਦੀ ਜ਼ਿੰਮੇਵਾਰੀ ਬਲਰਾਜ ਗਿੱਲ ਨੂੰ ਸੌਂਪੀ ਸੀ। ਕੁਝ ਦਿਨ ਪਹਿਲਾਂ ਬਲਰਾਮ ਨੇ ਪੁਲਿਸ ਨੂੰ ਦੱਸਿਆ ਸੀ ਕਿ ਉਸ ਨੇ ਦਿਵਿਆ ਦੀ ਲਾਸ਼ ਨੂੰ ਨਹਿਰ ਚ ਸੁੱਟ ਦਿੱਤਾ ਸੀ। ਕਤਲ ਤੋਂ ਬਾਅਦ ਬਲਰਾਜ ਗਿੱਲ ਨੇ ਦਿਵਿਆ ਪਾਹੂਜਾ ਦੀ ਲਾਸ਼ ਨੂੰ ਅਭਿਜੀਤ ਦੀ ਕਾਰ ਦੇ ਟਰੰਕ ਵਿੱਚ ਪਾ ਦਿੱਤਾ ਸੀ। ਇਸ ਦੌਰਾਨ ਇੱਕ ਹੋਰ ਦੋਸਤ ਰਵੀ ਬੰਗਾ ਵੀ ਉਨ੍ਹਾਂ ਦੇ ਨਾਲ ਸੀ। ਦੋਵਾਂ ਨੇ ਮਿਲ ਕੇ ਦਿਵਿਆ ਦੀ ਲਾਸ਼ ਨੂੰ ਨਹਿਰ ਚ ਸੁੱਟ ਦਿੱਤਾ ਸੀ। ਲਾਸ਼ ਦਾ ਨਿਪਟਾਰਾ ਕਰਨ ਤੋਂ ਬਾਅਦ ਦੋਵੇਂ ਫਰਾਰ ਹੋ ਗਏ।