Delhi Red Fort Blast: ਦਿੱਲੀ ਬਲਾਸਟ ਦੀ ਮੁਲਜ਼ਮ ਸ਼ਾਹੀਨ ਦੇ ਪਤੀ ਨੇ ਖੋਲ੍ਹੇ ਅੰਦਰੂਨੀ ਰਾਜ਼!
ਤਾਰੀਖ 10 ਨਵੰਬਰ, ਦਿਨ ਸੋਮਵਾਰ ਤੇ ਸ਼ਾਮ ਦਾ ਵਕਤ... ਕੁੱਝ ਪਲ ਪਹਿਲਾਂ, ਦੇਸ਼ ਦੇ ਦਿਲ ਵਜੋਂ ਜਾਣੀ ਜਾਂਦੀ ਦਿੱਲੀ 'ਚ ਸਭ ਕੁੱਝ ਆਮ ਵਾਂਗ ਸੀ। ਪਰ ਉਸੇ ਵੇਲੇ ਲਾਲ ਕਿਲ੍ਹਾ ਮੈਟਰੋ ਸਟੇਸ਼ਨ ਦੇ ਨੇੜੇ ਇੱਕ ਜ਼ੋਰਦਾਰ ਧਮਾਕਾ (ਸ਼ਾਮ 6:52 ਵਜੇ) ਹੋਇਆ, ਜਿਸ ਨੇ ਸਭ ਕੁੱਝ ਬਦਲ ਦਿੱਤਾ। ਉਹ ਜਗ੍ਹਾ ਜਿੱਥੋਂ ਲੋਕ ਮੁਸਕਰਾਉਂਦੇ ਤੇ ਹੱਸਦੇ ਹੋਏ ਲੰਘ ਰਹੇ ਸਨ, ਉਹ ਚੀਕ-ਚਿਹਾੜੇ ਨਾਲ ਭਰ ਗਈ।
ਦਿੱਲੀ ਲਾਲ ਕਿਲ੍ਹਾ ਧਮਾਕਾ ਮਾਮਲੇ ਵਿੱਚ ਮੁਲਜ਼ਮ ਸ਼ਾਹੀਨ ਦੇ ਸਾਬਕਾ ਪਤੀ ਨੇ ਆਪਣੀ ਸਾਬਕਾ ਪਤਨੀ ਬਾਰੇ ਕੁਝ ਵੇਰਵੇ ਸਾਂਝੇ ਕੀਤੇ ਹਨ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦਾ ਅਤੇ ਸ਼ਾਹੀਨ ਦਾ 2012-13 ਵਿੱਚ ਤਲਾਕ ਹੋ ਗਿਆ ਸੀ। ਉਨ੍ਹਾਂ ਦੇ ਵੱਖ ਹੋਣ ਤੋਂ ਬਾਅਦ, ਉਨ੍ਹਾਂ ਦਾ ਸ਼ਾਹੀਨ ਨਾਲ ਕੋਈ ਸੰਪਰਕ ਜਾਂ ਰਿਸ਼ਤਾ ਨਹੀਂ ਰਿਹਾ ਹੈ। ਉਨ੍ਹਾਂ ਨੇ ਸਪੱਸ਼ਟ ਕੀਤਾ ਕਿ ਉਨ੍ਹਾਂ ਨੂੰ ਫਿਲਹਾਲ ਸ਼ਾਹੀਨ ਦੇ ਠਿਕਾਣਿਆਂ ਜਾਂ ਗਤੀਵਿਧੀਆਂ ਬਾਰੇ ਕੋਈ ਜਾਣਕਾਰੀ ਨਹੀਂ ਹੈ। ਦੇਖੋ ਵੀਡੀਓ
Published on: Nov 12, 2025 01:32 PM IST