ਦਿੱਲੀ: ਦਵਾਰਕਾ ਅੰਡਰਪਾਸ ਨੇੜੇ ਚੱਲਦੀ ਕਾਰ ਬਣੀ ਅੱਗ ਦਾ ਗੋਲਾ-ਵੀਡੀਓ
ਦਿੱਲੀ ਦੇ ਦਵਾਰਕਾ ਵਿੱਚ ਅਚਾਨਕ ਇੱਕ ਕਾਰ ਨੂੰ ਅੱਗ ਲੱਗ ਗਈ। ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਵੀਡੀਓ 'ਚ ਲਾਲ ਰੰਗ ਦੀ ਕਾਰ ਅੱਗ ਦੀਆਂ ਲਪਟਾਂ 'ਚ ਘਿਰੀ ਦਿਖਾਈ ਦੇ ਰਹੀ ਹੈ। ਕਾਰ ਵਿੱਚੋਂ ਧੂੰਏਂ ਦਾ ਬੱਦਲ ਉੱਠ ਰਿਹਾ ਹੈ। ਸਮਾਨਾਂਤਰ ਸੜਕ ਤੋਂ ਵਾਹਨ ਲੰਘਦੇ ਦੇਖੇ ਜਾਂਦੇ ਹਨ। ਅੱਗ ਲੱਗਣ ਦੀ ਘਟਨਾ ਦਵਾਰਕਾ ਦੇ ਕੋਲ ਇੱਕ ਅੰਡਰਪਾਸ ਵਿੱਚ ਵਾਪਰੀ।
ਦਿੱਲੀ ਦੇ ਦਵਾਰਕਾ ਅੰਡਰਪਾਸ ਨੇੜੇ ਚੱਲਦੀ ਕਾਰ ਨੂੰ ਅਚਾਨਕ ਅੱਗ ਲੱਗ ਗਈ। ਘਟਨਾ ਸੋਮਵਾਰ ਸਵੇਰੇ ਵਾਪਰੀ। ਕਾਰ ਨੂੰ ਅੱਗ ਲੱਗਣ ‘ਤੇ ਚਾਰੇ ਪਾਸੇ ਹਫੜਾ-ਦਫੜੀ ਮਚ ਗਈ। ਅੱਗ ਕਾਰਨ ਆਈਓਸੀ ਲਾਈਟ ਤੋਂ ਐਨਸੀਜੀ ਲਾਈਟ ਤੱਕ ਦੀ ਆਵਾਜਾਈ ਪ੍ਰਭਾਵਿਤ ਹੋਈ। ਇਸ ਸਬੰਧੀ ਟਰੈਫਿਕ ਪੁਲੀਸ ਨੇ ਇਸ ਮਾਰਗ ਤੋਂ ਲੰਘਣ ਵਾਲੇ ਵਾਹਨਾਂ ਲਈ ਐਡਵਾਈਜ਼ਰੀ ਜਾਰੀ ਕੀਤੀ ਹੈ। ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ ਫਾਇਰ ਬ੍ਰਿਗੇਡ ਦੀਆਂ ਦੋ ਗੱਡੀਆਂ ਨੂੰ ਮੌਕੇ ‘ਤੇ ਭੇਜਿਆ ਗਿਆ। ਫਾਇਰ ਵਿਭਾਗ ਅਨੁਸਾਰ ਕਾਰ ਨੂੰ ਅੱਗ ਲੱਗਣ ਦੀ ਸੂਚਨਾ ਸਵੇਰੇ 9:17 ਵਜੇ ਇੱਕ ਕਾਲ ਰਾਹੀਂ ਮਿਲੀ। ਕਾਰ ਨੂੰ ਅੱਗ ਲੱਗਣ ਦੀ ਸੂਚਨਾ ਮਿਲਦਿਆਂ ਹੀ ਟਰੈਫਿਕ ਪੁਲੀਸ ਦੇ ਅਧਿਕਾਰੀ ਮੌਕੇ ਤੇ ਪੁੱਜੇ। ਅੱਗ ਲੱਗਣ ਦੀ ਘਟਨਾ ਦੀਆਂ ਵੀਡੀਓਜ਼ ਅਤੇ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਰਹੀਆਂ ਹਨ।