4 ਫਸਲਾਂ ‘ਤੇ ਕੇਂਦਰ ਸਰਕਾਰ ਦੇਵੇਗੀ MSP, ਜਾਣੋ ਕੇਂਦਰੀ ਮੰਤਰੀ ਪਿਊਸ਼ ਗੋਇਲ ਤੋਂ ਕੀ ਰੱਖਿਆ ਪ੍ਰਸਤਾਵ?

| Edited By: Isha Sharma

Feb 19, 2024 | 12:31 PM

ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਸਹਿਕਾਰੀ ਸੁਸਾਇਟੀਆਂ ਨਾਲ ਕਿਸਾਨਾਂ ਦਾ 5 ਸਾਲ ਦਾ ਸਮਝੌਤਾ ਕਰਵਾਇਆ ਜਾਵੇਗਾ। ਇਸ ਗੱਲ੍ਹ ਦੀ ਗਰੰਟੀ ਦਿੰਦੇ ਹਾਂ। ਪਿਊਸ਼ ਗੋਇਲ ਨੇ ਕਿਹਾ ਕਿ ਸਹਿਕਾਰੀ ਸੁਸਾਇਟੀਆਂ ਉਨ੍ਹਾਂ ਫਸਲਾਂ ਨੂੰ ਐਮਐਸਪੀ ਤੇ ਖਰੀਦਣਗੀਆਂ। ਮੁੱਕੀ ਤੇ ਦਾਲਾਂ ਐਮਐਸਪੀ ਤੇ ਖਰੀਦੇ ਜਾਣ ਦਾ ਸੁਝਾਅ ਵੀ ਰੱਖਿਆ। ਕਾਟਨ ਕਾਰਪੋਰੇਸ਼ਨ ਨਰਮੇ ਦੀ ਖੇਤੀ ਲਈ ਕਰਾਰ ਕਰੇਗੀ।

ਕੇਂਦਰੀ ਮੰਤਰੀਆਂ ਅਤੇ ਕਿਸਾਨਾਂ ਵਿਚਾਲੇ ਅੱਜ ਚੌਥੇ ਦੌਰ ਦੀ ਬੈਠਕ ਹੋਈ ਹੈ। ਇਸ ਬੈਠਕ ਵਿੱਚ ਕੇਂਦਰ ਅਤੇ ਕਿਸਾਨਾਂ ਵਿਚਾਲੇ ਕੁਝ ਗੱਲ੍ਹ ਤੇ ਸਹਿਮਤੀ ਬਣੀ ਹੈ।ਇਹ ਬੈਠਕ ਚੰਡੀਗੜ੍ਹ ਦੇ ਸੈਕਟਰ 26 ਵਿੱਚ ਹੋਈ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਦੋਵਾਂ ਧਿਰਾਂ ਵਿਚਾਲੇ ਚੰਗੇ ਮਾਹੌਲ ਵਿੱਚ ਸਾਰਥਕ ਚਰਚਾ ਹੋਈ ਹੈ। ਕੇਂਦਰ ਸਰਕਾਰ ਵੱਲੋ ਕਿਸਾਨਾਂ ਅੱਗੇ ਕੁੱਝ ਸੁਝਾਅ ਰੱਖੇ ਗਏ ਹਨ। ਕੇਂਦਰੀ ਮੰਤਰੀ ਪਿਊਸ਼ ਗੋਇਲ ਨੇ ਕਿਹਾ ਕਿ ਕਿਸਾਨ ਜੱਥੇਬੰਦੀਆਂ ਆਪਣੇ ਸਾਥਿਆਂ ਨਾਲ ਮਿਲੇ ਕੇ ਅਗਲੇਰਾ ਫੈਸਲਾ ਲੈਣਗੀਆਂ। ਜਿਸ ਦਾ ਕੇਂਦਰ ਨੂੰ ਇੰਤਜ਼ਰ ਰਹੇਗਾ।