ਪਹਿਲਾਂ 2018 ਹੁਣ 2024, ਪੰਜਾਬ ‘ਚ Drugs ਨਾਲ ਮੌਤ ਦੀ ਇਹ ਹੈ ਕਹਾਣੀ!
ਇਸ ਵਿਵਾਦ ਦਰਮਿਆਨ ਪੰਜਾਬ ਪੁਲਿਸ ਨੇ ਦਾਅਵਾ ਕੀਤਾ ਕਿ ਇਨ੍ਹਾਂ ਵਿੱਚੋਂ ਚਾਰ ਮੌਤਾਂ ਦਾ ਸਿੱਧੇ ਤੌਰ ਤੇ ਨਸ਼ਿਆਂ ਨਾਲ ਕੋਈ ਸਬੰਧ ਨਹੀਂ ਜਾਪਦਾ। ਉਨ੍ਹਾਂ ਕਿਹਾ ਕਿ ਅਬੋਹਰ ਅਤੇ ਅੰਮ੍ਰਿਤਸਰ ਵਿੱਚ ਕਥਿਤ ਤੌਰ ਤੇ ਨਸ਼ੇ ਕਾਰਨ ਹੋਈਆਂ ਦੋ ਮੌਤਾਂ ਹੀਟਵੇਵ, ਸ਼ਰਾਬ ਜਾਂ ਕੋਈ ਹੋਰ ਕਾਰਨ ਹੋ ਸਕਦੀਆਂ ਹਨ। ਫਾਜ਼ਿਲਕਾ ਚ ਪਾਕਿਸਤਾਨ ਦੀ ਸਰਹੱਦ ਨਾਲ ਲੱਗਦੇ 40 ਪਿੰਡਾਂ ਚ ਨਸ਼ਾ ਤਸਕਰਾਂ ਨੂੰ ਕਾਬੂ ਕਰਨ ਲਈ ਪੰਜਾਬ ਪੁਲਿਸ ਜਲਦ ਹੀ ਮਿਸ਼ਨ ਨਿਸ਼ਚੇ ਸ਼ੁਰੂ ਕਰਨ ਜਾ ਰਹੀ ਹੈ।
ਪੰਜਾਬ ਵਿੱਚ ਨਸ਼ਿਆਂ ਦੀ ਵਰਤੋਂ ਵਿੱਚ ਕੋਈ ਕਮੀ ਨਹੀਂ ਆ ਰਹੀ ਅਤੇ ਇਸ ਕਾਰਨ ਵੱਡੀ ਗਿਣਤੀ ਵਿੱਚ ਨੌਜਵਾਨ ਵੀ ਮਰ ਰਹੇ ਹਨ। ਪੰਜਾਬ ਵਿੱਚ ਪਿਛਲੇ 14 ਦਿਨਾਂ ਵਿੱਚ ਨਸ਼ੇ ਦੀ ਓਵਰਡੋਜ਼ ਕਾਰਨ ਘੱਟੋ-ਘੱਟ 14 ਲੋਕਾਂ ਦੀ ਮੌਤ ਤੋਂ ਬਾਅਦ ਇਹ ਮਾਮਲਾ ਇੱਕ ਵਾਰ ਫਿਰ ਚਰਚਾ ਵਿੱਚ ਆ ਗਿਆ ਹੈ। ਨਸ਼ਿਆਂ ਕਾਰਨ ਸਭ ਤੋਂ ਵੱਧ ਮੌਤਾਂ ਗੁਰਦਾਸਪੁਰ ਚ ਹੋਈਆਂ, ਜਦਕਿ 7 ਹੋਰ ਸ਼ਹਿਰਾਂ ਚ ਵੀ ਓਵਰਡੋਜ਼ ਕਾਰਨ ਨੌਜਵਾਨਾਂ ਦੀ ਮੌਤ ਹੋਈ ਹੈ। ਇਸ ਦੇ ਨਾਲ ਹੀ ਵਿਰੋਧੀ ਪਾਰਟੀਆਂ ਨੇ ਵੀ ਆਮ ਆਦਮੀ ਪਾਰਟੀ (ਆਪ) ਸਰਕਾਰ ਤੇ ਇਸ ਸਮੱਸਿਆ ਨੂੰ ਖਤਮ ਕਰਨ ਚ ਨਾਕਾਮ ਰਹਿਣ ਲਈ ਹਮਲਾ ਬੋਲਿਆ। ਆਪ ਨੇ ਕਿਹਾ ਕਿ ਇਹ ਨਸ਼ੇ ਪੰਜਾਬ ਅਤੇ ਮਹਾਰਾਸ਼ਟਰ ਤੋਂ ਲਿਆਂਦੇ ਜਾ ਰਹੇ ਹਨ।