Dawood Ibrahim Death: ‘ਦਾਊਦ ਜ਼ਿੰਦਾ ਹੈ, ਦੋਸਤਾਂ ਨਾਲ ਪਾਰਟੀ ਕਰ ਰਿਹਾ ਹੈ’। ਛੋਟਾ ਸ਼ਕੀਲ ਨੇ ਦਿੱਤਾ ਸਬੂਤ?

| Edited By: Isha Sharma

| Dec 24, 2023 | 6:38 PM IST

ਹਾਲ ਹੀ 'ਚ ਛੋਟਾ ਸ਼ਕੀਲ ਨੇ ਦਾਅਵਾ ਕੀਤਾ ਹੈ ਕਿ 'ਦਾਊਦ ਪੂਰੀ ਤਰ੍ਹਾਂ ਫਿੱਟ ਹੈ, ਆਪਣੇ ਦੋਸਤਾਂ ਨਾਲ ਪਾਰਟੀ ਕਰ ਰਿਹਾ ਹੈ ਅਤੇ ਆਪਣੀ ਰੋਜ਼ਾਨਾ ਜ਼ਿੰਦਗੀ 'ਚ ਰੁੱਝਿਆ ਹੋਇਆ ਹੈ।' ਅੰਡਰਵਰਲਡ ਡੌਨ ਦੇ ਖਾਸ ਗੁੰਡੇ ਦੇ ਇਸ ਦਾਅਵੇ ਤੋਂ ਬਾਅਦ ਭਾਰਤੀ ਇੰਟੈਲੀਜੈਂਸ ਨੇ ਵੱਡੀ ਗੱਲ ਕਹੀ ਹੈ।

‘ਕਿਸੇ ਨੇ ਦਾਊਦ ਨੂੰ ਜ਼ਹਿਰ ਦੇ ਕੇ ਮਾਰ ਦਿੱਤਾ’! ਬੀਤੀ ਦਿਨ੍ਹੀਂ ਇਹ ਖਬਰ ਭਾਰਤ ਅਤੇ ਪਾਕਿਸਤਾਨ ਦੋਵਾਂ ਲਈ ਵੱਡੀ ਸੁਰਖੀ ਬਣੀ ਹੋਈ ਸੀ ਪਰ ਪਾਕਿਸਤਾਨ ਇਸ ਖਬਰ ਨੂੰ ਲੈ ਕੇ ਵੱਖਰਾ ਹੀ ਦਾਅਵਾ ਕਰ ਰਿਹਾ ਹੈ, ਪਾਕਿਸਤਾਨ ਮੁਤਾਬਕ ਦਾਊਦ ਜ਼ਿੰਦਾ ਹੈ, ਸਿਹਤਮੰਦ ਹੈ ਅਤੇ ਆਪਣੇ ਦੋਸਤਾਂ ਨਾਲ ਮੌਜ-ਮਸਤੀ ਕਰ ਰਿਹਾ ਹੈ। ਪਾਕਿਸਤਾਨ ਦੇ ਵਿਦੇਸ਼ ਮੰਤਰਾਲੇ ਵੱਲੋਂ ਬੀਤੇ ਦਿਨ ਇਹ ਦਾਅਵਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦਾਊਦ ਦੇ ਕਰੀਬੀ ਦੋਸਤ ਛੋਟਾ ਸ਼ਕੀਲ ਨੇ ਵੀ ਉਸ ਦੀ ਮੌਜੂਦਗੀ ਨਾਲ ਜੁੜੀ ਅਹਿਮ ਜਾਣਕਾਰੀ ਦਿੱਤੀ ਹੈ। ਤਾਂ ਕੀ ਅੰਡਰਵਰਲਡ ਡੌਨ ਸੱਚਮੁੱਚ ਮਰ ਗਿਆ ਹੈ? ਜਾਣੋ ਇਸ ਵੀਡੀਓ ਵਿੱਚ।

Published on: Dec 24, 2023 06:38 PM IST