ਇੰਸਟਾਗ੍ਰਾਮ ਰੀਲ ਬਣਾਉਣ ਦੇ ਚੱਕਰ ‘ਚ ਥਾਰ ਦੇ ਬੰਪਰ ‘ਤੇ ਬੈਠ ਕੇ ਕੀਤਾ ਡਾਂਸ, ਫਿਰ ਜਾਣੋਂ ਕੀ ਹੋਇਆ

| Edited By: Kusum Chopra

| Aug 04, 2023 | 11:02 AM

ਨੈਸ਼ਨਲ ਹਾਈਵੇ 'ਤੇ ਇੰਸਟਾਗ੍ਰਾਮ ਰੀਲ ਬਣਾਉਣ ਦੇ ਚੱਕਰ 'ਚ ਲੜਕੀ ਨੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਥਾਰ ਦੇ ਬੰਪਰ 'ਤੇ ਬੈਠ ਕੇ ਚਲਦੀ ਗੱਡੀ 'ਚ ਡਾਂਸ ਕਰਨਾ ਸ਼ੁਰੂ ਕਰ ਦਿੱਤਾ। ਲੜਕੀ ਦੀ ਰੀਲ ਨੂੰ ਸੋਸ਼ਲ ਮੀਡੀਆ 'ਤੇ ਇੰਸਟਾਗ੍ਰਾਮ 'ਤੇ ਲੋਕਾਂ ਵਲੋਂ ਲਗਾਤਾਰ ਟਰੋਲ ਕੀਤਾ ਜਾ ਰਿਹਾ ਸੀ।

ਨੈਸ਼ਨਲ ਹਾਈਵੇ ‘ਤੇ ਇੰਸਟਾਗ੍ਰਾਮ ਰੀਲ ਬਣਾਉਣ ਦੇ ਚੱਕਰ ‘ਚ ਲੜਕੀ ਨੇ ਸਾਰੇ ਨਿਯਮਾਂ ਨੂੰ ਛਿੱਕੇ ਟੰਗ ਕੇ ਥਾਰ ਦੇ ਬੰਪਰ ‘ਤੇ ਬੈਠ ਕੇ ਚਲਦੀ ਗੱਡੀ ‘ਚ ਡਾਂਸ ਕਰਨਾ ਸ਼ੁਰੂ ਕਰ ਦਿੱਤਾ। ਲੜਕੀ ਦੀ ਰੀਲ ਨੂੰ ਸੋਸ਼ਲ ਮੀਡੀਆ ‘ਤੇ ਇੰਸਟਾਗ੍ਰਾਮ ‘ਤੇ ਲੋਕਾਂ ਵਲੋਂ ਲਗਾਤਾਰ ਟਰੋਲ ਕੀਤਾ ਜਾ ਰਿਹਾ ਸੀ। ਜਿਸਦੇ ਬਾਅਦ ਦਸੂਹਾ ਪੁਲਿਸ ਨੇ ਗੱਡੀ ਦਾ ਨੰਬਰ ਟਰੇਸ ਕਰਕੇ ਕਾਰਵਾਈ ਕਰਦੇ ਹੋਏ ਗੱਡੀ ਨੂੰ ਕਬਜੇ ਵਿੱਚ ਲੈ ਲਿਆ। ਅਤੇ ਕਾਰ ਚਾਲਕ ਅਤੇ ਲੜਕੀ ਅਤੇ ਕਾਰ ਵਿਚ ਸਵਾਰ ਹੋਰ ਵਿਅਕਤੀਆਂ ਖਿਲਾਫ ਪੁਲਿਸ ਵੱਲੋਂ ਟ੍ਰੈਫਿਕ ਐਕਟ ਤਹਿਤ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

ਇਸ ਸਬੰਧੀ ਥਾਣਾ ਇੰਚਾਰਜ ਬਲਵਿੰਦਰ ਸਿੰਘ ਨੇ ਦੱਸਿਆ ਕਿ ਥਾਰ ‘ਤੇ ਬੈਠੀ ਇਸ ਲੜਕੀ ਵੱਲੋਂ ਬਣਾਈ ਗਈ ਰੀਲ ਦਸੂਹਾ ਨੇੜੇ ਨੈਸ਼ਨਲ ਹਾਈਵੇ ‘ਤੇ ਬਣੀ ਸੀ | ਇਹ ਵੀਡੀਓ ਜੋ ਲਗਾਤਾਰ ਵਾਇਰਲ ਹੋ ਰਹੀ ਸੀ, ਅਸੀਂ ਇਸ ਗੱਡੀ ਦਾ ਨੰਬਰ ਟਰੇਸ ਕੀਤਾ ਅਤੇ ਇਸ ਦਾ ਪਤਾ ਪਤਾ ਲੱਗਣ ਤੋਂ ਬਾਅਦ ਅੱਜ ਇਸ ਗੱਡੀ ਨੂੰ ਥਾਣਾ ਦਸੂਹਾ ਵਿਖੇ ਲਿਆਂਦਾ ਅਤੇ ਇਸ ਨੂੰ ਬਾਂਡ ਕਰ ਦਿੱਤਾ ਅਤੇ ਲੜਕੀ ਅਤੇ ਹੋਰਾਂ ਖਿਲਾਫ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ।

Published on: Aug 03, 2023 06:26 PM