ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024
ਜਾਇਦਾਦ ਖ਼ਾਤਰ ਬੇਟੇ ਨੇ ਮਾਤਾ-ਪਿਤਾ ਅਤੇ ਭਰਾ ਨੂੰ ਉਤਾਰਿਆ ਮੌਤ ਦੇ ਘਾਟ

ਜਾਇਦਾਦ ਖ਼ਾਤਰ ਬੇਟੇ ਨੇ ਮਾਤਾ-ਪਿਤਾ ਅਤੇ ਭਰਾ ਨੂੰ ਉਤਾਰਿਆ ਮੌਤ ਦੇ ਘਾਟ

isha-sharma
Isha Sharma | Published: 20 Oct 2023 15:20 PM

ਮਾਂ-ਬਾਪ ਆਪਣੇ ਬੱਚਿਆਂ ਲਈ ਕਿਸੇ ਵੀ ਹੱਦ ਤੱਕ ਜਾਕੇ ਉਨ੍ਹਾਂ ਦੀ ਰੀਜਾਂ ਪੂਰੀ ਕਰਦੇ ਹਨ। ਬਦਲੇ ਵਿੱਚ ਬੱਚਿਆਂ ਦਾ ਵੀ ਫ਼ਰਜ ਬਣਦਾ ਹੈ ਕਿ ਉਹ ਆਪਣੇ ਮਾਤਾ-ਪਿਤਾ ਦੀ ਇੱਛਾ ਪੂਰੀ ਕਰੇ ਉਨ੍ਹਾਂ ਦਾ ਧਿਆਨ ਰੱਖੇ। ਬੁੱਢਾਪੇ ਵਿੱਚ ਆਪਣੇ ਮਾਤਾ-ਪਿਤਾ ਦਾ ਸਹਾਰਾ ਬਣੇ ਉਸੇ ਤਰ੍ਹਾਂ ਜਿਸ ਤਰ੍ਹਾਂ ਬਚਪਨ ਵਿੱਚ ਮਾਤਾ-ਪਿਤਾ ਆਪਣੇ ਬੱਚਿਆਂ ਦਾ ਬਣਦੇ ਹਨ। ਪਰ ਕਈ ਵਾਰੀ ਬੱਚੇ ਆਪਣੇ ਮਾਤਾ ਪਿਤਾ ਲਈ ਜਾਇਦਾਦ ਦੀ ਖਾਤਿਰ ਬਹੁਤ ਬੂਰਾ ਸਲੂਸ ਕਰਦੇ ਹਨ।

ਖਬਰ ਜਲੰਧਰ ਤੋਂ ਹੈ ਜਿੱਥੇ ਜਾਇਦਾਦ ਦੀ ਖਾਤਿਰ ਇੱਕ ਬੇਟੇ ਨੇ ਆਪਣੇ ਮਾਤਾ-ਪਿਤਾ ਤੇ ਭਰਾ ਦਾ ਗੋਲੀਆਂ ਮਾਰਕੇ ਕਤਲ ਕਰ ਦਿੱਤਾ। ਹੱਦ ਤਾਂ ਉਦੋ ਹੋਈ ਗਈ ਜਦੋਂ ਕਤਲ ਕਰਨ ਤੋਂ ਬਾਅਦ ਮੁਲਜ਼ਮ ਸਿਨੇਮਾ ਵੇਖਣ ਗਿਆ ਤੇ ਫੇਰ ਉਸਨੇ ਆਪਣੇ ਆਪ ਨੂੰ ਪੁਲਿਸ ਦੇ ਹਵਾਲੇ ਕਰ ਦਿੱਤਾ। ਹੁਣ ਤੁਹਾਨੂੰ ਅਸੀਂ ਪੁਰੀ ਕਹਾਣੀ ਦੱਸਦੇ ਹਾਂ ਜਲੰਧਰ ਦਿਹਾਤ ਪੁਲਿਸ ਦੇ ਡੀਐਸਪੀ ਬਲਬੀਰ ਸਿੰਘ ਨੇ ਦੱਸਿਆ ਕਿ ਆਰੋਪੀ ਬੇਟੇ ਹਰਪ੍ਰੀਤ ਦਾ ਆਪਣੇ ਪਿਤਾ ਜਗਬੀਰ ਸਿੰਘ ਨਾਲ ਪ੍ਰਾਪਰਟੀ ਨੂੰ ਲੈ ਕੇ ਬਹੁਤ ਸਮੇਂ ਤੋਂ ਵਿਵਾਦ ਚੱਲ ਰਿਹਾ ਸੀ ਜਿਸ ਦੇ ਚੱਲਦੇ ਉਸ ਨੇ ਆਪਣੇ ਹੀ ਮਾਤਾ ਪਿਤਾ ਤੇ ਭਰਾ ਦਾ ਗੋਲੀ ਮਾਰਕੇ ਕਤਲ ਕਰ ਦਿੱਤਾ।

ਉੱਧਰ ਮੋਗਾ ਵਿੱਚ ਵੀ ਇੱਕ ਕਾਂਗਰਸੀ ਸਰਪੰਚ ਅਤੇ ਉਸਦੇ ਸਾਥੀ ਦੀ ਗੋਲੀਮਾਰਕੇ ਹੱਤਿਆ ਕਰ ਦਿੱਤੀ। ਜਿਸ ਸਰਪੰਚ ਦੀ ਹੱਤਿਆ ਕੀਤੀ ਹੈ ਉਹ ਮੋਗਾ ਦੇ ਪਿੰਡ ਖੋਸਾ ਦਾ ਰਹਿਣ ਵਾਲਾ ਹੈ। ਸੈਰ ਕਰਨ ਗਏ ਸਰਪੰਚ ਦੀ ਪਹਿਲਾਂ ਹਮਲਾਵਰਾਂ ਨਾਲ ਬਹਿਸ ਹੋਈ ਉਸਤੋਂ ਬਾਅਦ ਉਨ੍ਹਾਂ ਤੇ ਅੰਨ੍ਹੇਵਾਹ ਗੋਲੀਆਂ ਚਲਾ ਦਿੱਤੀ ਜਿਸ ਵਿੱਚ ਸਰਪੰਚ ਅਤੇ ਉਸਦੇ ਸਾਥੀ ਦੀ ਮੌਤ ਹੋ ਗਈ। ਮੌਕੇ ਤੇ ਪੁੱਜੇ ਐਸਐਸਪੀ ਜੇ.ਏਲੈਂਚਜੀਅਨ ਨੇ ਦੱਸਿਆ ਕਿ ਦੋਵਾਂ ਧਿਰਾਂ ਵਿੱਚ ਪੁਰਾਣੀ ਦੁਸ਼ਮਣੀ ਚੱਲ ਰਹੀ ਸੀ। ਇਸੇ ਰੰਜਿਸ਼ ਨੂੰ ਲੈ ਕੇ ਗੋਲੀਆਂ ਚਲਾਈਆਂ ਗਈਆਂ।