ਪੰਜਾਬਦੇਸ਼ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Punjab ਵਿੱਚ ਦੋ ਕੁੜੀਆਂ ਨੇ ਆਪਸ ਵਿੱਚ ਕਰਵਾ ਲਿਆ ਵਿਆਹ, ਗੁਰਦੁਆਰੇ ਦੇ ਗ੍ਰੰਥੀ ਨੇ ਮੰਗੀ ਮਾਫੀ

ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਮੇਤ ਕਈ ਸਿੱਖ ਜਥੇਬੰਦੀਆਂ ਨੇ ਗੁਰਦੁਆਰਾ ਸਾਹਿਬ ਵਿੱਚ ਦੋ ਲੜਕੀਆਂ ਦੇ ਵਿਆਹ ਦਾ ਵਿਰੋਧ ਕੀਤਾ ਹੈ।ਗੁਰਦੁਆਰਾ ਸਾਹਿਬ ਵਿਖੇ ਪਹੁੰਚੀਆਂ ਸਿੱਖ ਜਥੇਬੰਦੀਆਂ ਨੇ ਲੜਕੀਆਂ ਦਾ ਅਨੰਦੁ ਕਾਰਜ ਕਰਨ ਵਾਲੇ ਗ੍ਰੰਥੀ ਸਿੰਘ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

simran-kaur
Simran Kaur | Published: 21 Sep 2023 13:31 PM

ਦੇਸ਼ ਦੀ ਨੌਜਵਾਨ ਪੀੜ੍ਹੀ ਵਿੱਚ ਸਮਲਿੰਗੀ ਸਬੰਧ ਇੱਕ ਆਮ ਰੁਝਾਨ ਬਣਦਾ ਜਾ ਰਿਹਾ ਹੈ, ਭਾਰਤ ਵਿੱਚ ਸਮਲਿੰਗੀ ਵਿਆਹ ਦੀਆਂ ਕਈ ਰਿਪੋਰਟਾਂ ਸਾਹਮਣੇ ਆਈਆਂ ਹਨ ਅਤੇ ਹੁਣ ਅਜਿਹਾ ਹੀ ਇੱਕ ਮਾਮਲਾ ਪੰਜਾਬ ਦੇ ਬਠਿੰਡਾ ਤੋਂ ਸਾਹਮਣੇ ਆਇਆ ਹੈ। ਗੁਰਦੁਆਰਾ ਕਲਗੀਧਰ ਸਾਹਿਬ ਬਠਿੰਡਾ ਵਿਖੇ ਦੋ ਲੜਕੀਆਂ ਵੱਲੋਂ ਪੰਜਾਬੀ ਰੀਤੀ-ਰਿਵਾਜਾਂ ਅਨੁਸਾਰ ਆਨੰਦ ਕਾਰਜ ਕਰਵਾਉਣ ਤੋਂ ਬਾਅਦ ਵਿਵਾਦ ਖੜ੍ਹਾ ਹੋ ਗਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਸਮੇਤ ਕਈ ਸਿੱਖ ਜਥੇਬੰਦੀਆਂ ਨੇ ਗੁਰਦੁਆਰਾ ਸਾਹਿਬ ਵਿੱਚ ਦੋ ਲੜਕੀਆਂ ਦੇ ਵਿਆਹ ਦਾ ਵਿਰੋਧ ਕੀਤਾ ਹੈ।ਗੁਰਦੁਆਰਾ ਸਾਹਿਬ ਵਿਖੇ ਪਹੁੰਚੀਆਂ ਸਿੱਖ ਜਥੇਬੰਦੀਆਂ ਨੇ ਲੜਕੀਆਂ ਦਾ ਅਨੰਦੁ ਕਾਰਜ ਕਰਨ ਵਾਲੇ ਗ੍ਰੰਥੀ ਸਿੰਘ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਇਸ ਮਾਮਲੇ ਸਬੰਧੀ ਇੱਕ ਸ਼ਿਕਾਇਤ ਤਖਤ ਸ੍ਰੀ ਦਮਦਮਾ ਸਾਹਿਬ ਨੂੰ ਵੀ ਭੇਜ ਦਿੱਤੀ ਗਈ ਹੈ। ਸ਼ਿਕਾਇਤ ‘ਚ ਦੋਵਾਂ ਲੜਕੀਆਂ ਦਾ ਅਨੰਦੁ ਕਾਰਜ ਕਰਨ ਵਾਲੇ ਵਿਅਕਤੀ ਨੂੰ ਬਰਖਾਸਤ ਕਰਨ ਅਤੇ ਸਜ਼ਾ ਦੇਣ ਦੀ ਮੰਗ ਕੀਤੀ ਗਈ ਹੈ। ਜਾਣਕਾਰੀ ਅਨੁਸਾਰ 18 ਸਤੰਬਰ ਨੂੰ ਦੋ ਲੜਕੀਆਂ ਗੁਰਦੁਆਰਾ ਸਾਹਿਬ ਪਹੁੰਚੀਆਂ ਅਤੇ ਇੱਕ ਦੂਜੇ ਨਾਲ ਹੀ ਵਿਆਹ ਕਰਵਾ ਲਿਆ।

ਬੁੱਧਵਾਰ ਨੂੰ ਜਿਵੇਂ ਹੀ ਸਿੱਖ ਧਾਰਮਿਕ ਜਥੇਬੰਦੀਆਂ ਨੂੰ ਇਸ ਮਾਮਲੇ ਦਾ ਪਤਾ ਲੱਗਾ ਤਾਂ ਉਨ੍ਹਾਂ ਨੇ ਇਸ ਮਾਮਲੇ ਦਾ ਗੰਭੀਰ ਨੋਟਿਸ ਲੈਂਦਿਆਂ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਗ੍ਰੰਥੀ ਸਿੰਘ ਅਤੇ ਕਮੇਟੀ ਦੋਵਾਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ। ਇਸ ਸਾਰੀ ਘਟਨਾ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਈ ਹੈ।

ਲੜਕੀਆਂ ਦੇ ਵਿਆਹ ਕਰਵਾਉਣ ਵਾਲੇ ਗ੍ਰੰਥੀ ਅਜਾਇਬ ਸਿੰਘ ਅਤੇ ਹਰਦੇਵ ਸਿੰਘ ਨੇ ਕਿਹਾ ਅਸੀਂ ਗਲਤੀ ਕੀਤੀ ਹੈ। ਮਾਫੀ ਮੰਗੋ। ਡਿਪਟੀ ਕਮਿਸ਼ਨਰ ਅਜੈਬ ਸਿੰਘ ਨੇ ਕਿਹਾ ਕਿ ਪਹਿਲਾਂ ਅਸੀਂ ਇਨਕਾਰ ਕਰ ਦਿੱਤਾ ਸੀ। ਪਰਿਵਾਰ ਨੇ ਕਿਹਾ ਕਿ ਅਦਾਲਤ ਦੀ ਮਨਜ਼ੂਰੀ ਹੈ। ਜਦੋਂ ਮੈਂ ਹੈੱਡ ਗ੍ਰੰਥੀ ਹਰਦੇਵ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਨੇ ਮਨਜ਼ੂਰੀ ਦੇ ਕੇ ਆਨੰਦ ਕਾਰਜ ਕਰਵਾ ਦਿੱਤਾ। ਹੈੱਡ ਗ੍ਰੰਥੀ ਹਰਦੇਵ ਸਿੰਘ ਨੇ ਦੱਸਿਆ ਕਿ ਪਹਿਲਾਂ ਦੋ ਲੜਕੀਆਂ ਦਾ ਕਿਤੇ ਵਿਆਹ ਹੋਇਆ ਸੀ। ਨਹੀਂ ਪਤਾ ਸੀ ਕਿ ਵਿਵਾਦ ਹੋਵੇਗਾ। ਅਸੀਂ ਆਪਣੀ ਗਲਤੀ ਮੰਨਦੇ ਹਾਂ। ਫਿਲਹਾਲ ਇਸ ਪੂਰੇ ਮਾਮਲੇ ਨੂੰ ਲੈ ਕੇ ਸਿੱਖ ਜਥੇਬੰਦੀਆਂ ‘ਚ ਭਾਰੀ ਰੋਸ ਹੈ।

Follow Us
Latest Stories
ਸੁਖਦੇਵ ਸਿੰਘ ਗੋਗਾਮੇੜੀ ਕਤਲ ਕੇਸ 'ਚ ਨਵਾਂ ਖੁਲਾਸਾ, ਮੁਲਜ਼ਮਾਂ ਨੇ ਸਬੂਤ ਨਸ਼ਟ ਕਰਨ ਦੀ ਕੀਤੀ ਸੀ ਕੋਸ਼ਿਸ਼
ਸੁਖਦੇਵ ਸਿੰਘ ਗੋਗਾਮੇੜੀ ਕਤਲ ਕੇਸ 'ਚ ਨਵਾਂ ਖੁਲਾਸਾ, ਮੁਲਜ਼ਮਾਂ ਨੇ ਸਬੂਤ ਨਸ਼ਟ ਕਰਨ ਦੀ ਕੀਤੀ ਸੀ ਕੋਸ਼ਿਸ਼...
ਅਨੁਰਾਗ ਠਾਕੁਰ ਨੇ ਕਾਂਗਰਸ 'ਤੇ ਵਰ੍ਹਦਿਆਂ ਕਿਹਾ, 'ਅਸੀਂ ਭਾਰਤ ਦੇ ਟੁਕੜੇ ਨਹੀਂ ਹੋਣ ਦੇਵਾਂਗੇ'
ਅਨੁਰਾਗ ਠਾਕੁਰ ਨੇ ਕਾਂਗਰਸ 'ਤੇ ਵਰ੍ਹਦਿਆਂ ਕਿਹਾ, 'ਅਸੀਂ ਭਾਰਤ ਦੇ ਟੁਕੜੇ ਨਹੀਂ ਹੋਣ ਦੇਵਾਂਗੇ'...
ਗੋਗਾਮੇਡੀ ਦੇ ਕਾਤਲ ਦਾ ਪੰਜਾਬ ਨਾਲ ਕੁਨੈਕਸ਼ਨ!
ਗੋਗਾਮੇਡੀ ਦੇ ਕਾਤਲ ਦਾ ਪੰਜਾਬ ਨਾਲ ਕੁਨੈਕਸ਼ਨ!...
ਮਿਚੌਂਗ ਦਾ ਕਲਾਈਮੈਕਸ ਆਉਣਾ ਅਜੇ ਬਾਕੀ ਹੈ, ਟ੍ਰੇਲਰ 'ਚ ਹੀ ਤਬਾਹੀ... ਆਂਧਰਾ-ਤਾਮਿਲਨਾਡੂ 'ਚ ਕਿਵੇਂ ਹਨ ਤਿਆਰੀਆਂ?
ਮਿਚੌਂਗ ਦਾ ਕਲਾਈਮੈਕਸ ਆਉਣਾ ਅਜੇ ਬਾਕੀ ਹੈ, ਟ੍ਰੇਲਰ 'ਚ ਹੀ ਤਬਾਹੀ... ਆਂਧਰਾ-ਤਾਮਿਲਨਾਡੂ 'ਚ ਕਿਵੇਂ ਹਨ ਤਿਆਰੀਆਂ?...
ਕੀ ਅਰਵਿੰਦ ਕੇਜਰੀਵਾਲ ਹੋਣਗੇ ਗ੍ਰਿਫਤਾਰ? 'ਆਪ' ਨੂੰ ਕਿਸ ਗੱਲ ਦਾ ਸਤਾ ਰਿਹਾ ਡਰ?
ਕੀ ਅਰਵਿੰਦ ਕੇਜਰੀਵਾਲ ਹੋਣਗੇ ਗ੍ਰਿਫਤਾਰ? 'ਆਪ' ਨੂੰ ਕਿਸ ਗੱਲ ਦਾ ਸਤਾ ਰਿਹਾ ਡਰ?...
ਸੰਸਦ ਵਿੱਚ ਪੀਐੱਮ ਮੋਦੀ ਦਾ ਨਿੱਘਾ ਸਵਾਗਤ, ਲੱਗੇ ਨਾਅਰੇ
ਸੰਸਦ ਵਿੱਚ ਪੀਐੱਮ ਮੋਦੀ ਦਾ ਨਿੱਘਾ ਸਵਾਗਤ, ਲੱਗੇ ਨਾਅਰੇ...
Rajasthan Election Results 2023: ਰਾਜਸਥਾਨ ਵਿੱਚ ਰਿਵਾਜ ਕਾਇਮ, ਇਹ 9 ਵੱਡੇ ਫੈਕਟਰ ਬਣੇ ਕਾਂਗਰਸ ਦੀ ਹਾਰ ਦਾ ਕਾਰਨ
Rajasthan Election Results 2023: ਰਾਜਸਥਾਨ ਵਿੱਚ ਰਿਵਾਜ ਕਾਇਮ, ਇਹ 9 ਵੱਡੇ ਫੈਕਟਰ ਬਣੇ ਕਾਂਗਰਸ ਦੀ ਹਾਰ ਦਾ ਕਾਰਨ...
Results 2023: MP ਵਿੱਚ ਭਾਜਪਾ ਨੂੰ ਪੂਰਨ ਬਹੁਮਤ, ਸ਼ਿਵਰਾਜ ਸਿੰਘ ਚੌਹਾਨ ਬੋਲੇ-ਪੀਐਮ ਮੋਦੀ ਦੀ ਅਪੀਲ ਦਾ ਅਸਰ
Results 2023: MP ਵਿੱਚ ਭਾਜਪਾ ਨੂੰ ਪੂਰਨ ਬਹੁਮਤ, ਸ਼ਿਵਰਾਜ ਸਿੰਘ ਚੌਹਾਨ ਬੋਲੇ-ਪੀਐਮ ਮੋਦੀ ਦੀ ਅਪੀਲ ਦਾ ਅਸਰ...
ਸੰਗਰੂਰ ਦੇ ਮੈਰੀਟੋਰੀਅਮ ਸਕੂਲ ਦੇ ਕੰਟੀਨ ਦਾ ਖਾਣਾ ਖਾ ਬੱਚਿਆਂ ਦੀ ਵਿਗੜੀ ਸਿਹਤ
ਸੰਗਰੂਰ ਦੇ ਮੈਰੀਟੋਰੀਅਮ ਸਕੂਲ ਦੇ ਕੰਟੀਨ ਦਾ ਖਾਣਾ ਖਾ ਬੱਚਿਆਂ ਦੀ ਵਿਗੜੀ ਸਿਹਤ...
Stories