ਪੰਜਾਬ ਬਜਟ ਨੂੰ ਲੈ ਕੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਨੇ ਘੇਰੀ AAP ਸਰਕਾਰ
ਪੰਜਾਬ ਵਿਧਾਨ ਸਭਾ 'ਚ ਪੇਸ਼ ਕੀਤੇ ਗਏ ਬਜਟ ਨੂੰ ਲੈ ਕੇ ਕਾਂਗਰਸ ਨੇਤਾ ਨਵਜੋਤ ਸਿੰਘ ਸਿੱਧੂ ਨੇ ਭਗਵੰਤ ਮਾਨ ਸਰਕਾਰ 'ਤੇ ਤਿੱਖਾ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਸਵਾਲ ਕੀਤਾ ਕਿ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਮਦਨ ਲਈ ਕਦੋਂ ਕੰਮ ਕਰੇਗੀ। ਸਿੱਧੂ ਨੇ ਕਿਹਾ ਕਿ ਸੂਬਾ ਸਰਕਾਰ ਕੋਲ ਪੰਜਾਬ ਦੀ ਮਾੜੀ ਵਿੱਤੀ ਸਥਿਤੀ ਅਤੇ ਆਮਦਨ ਵਧਾਉਣ ਦਾ ਕੋਈ ਹੱਲ ਨਹੀਂ ਹੈ।
ਕਾਂਗਰਸੀ ਆਗੂ ਨਵਜੋਤ ਸਿੰਘ ਸਿੱਧੂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਨੇ ਬਜਟ ਵਿੱਚ ਦਿਖਾਇਆ ਘੱਟ ਅਤੇ ਲੁਕਾਇਆ ਵੱਧ ਹੈ। ਉਨ੍ਹਾਂ ਕਿਹਾ ਕਿ ਸਰਕਾਰ ਕੋਲ ਨਾ ਤਾਂ ਕੋਈ ਪ੍ਰਸਤਾਵਿਤ ਨੀਤੀਆਂ ਹਨ ਅਤੇ ਨਾ ਹੀ ਕੋਈ ਬਜਟ ਵੰਡ। ਸਿੱਧੂ ਨੇ ਕਿਹਾ ਕਿ ਖਣਨ, ਐਕਸਾਈਜ਼ ਡਿਊਟੀ, ਕੇਬਲ ਅਤੇ ਜ਼ਮੀਨ ਤੋਂ ਹੋਣ ਵਾਲੇ ਸੰਭਾਵੀ ਮਾਲੀਏ ‘ਤੇ ਸਰਕਾਰ ਦੀ ਚੁੱਪ ਇਨ੍ਹਾਂ ਸੈਕਟਰਾਂ ‘ਚ ਮਾਫੀਆ ਦੀ ਲਗਾਤਾਰ ਵਾਧੇ ਦਾ ਸਬੂਤ ਹੈ। ਵੀਡੀਓ ਦੇਖੋ