ਗਵਰਨਰ ਦੀ ਚਿੱਠੀ ‘ਤੇ ਬੋਲੇ ਕੰਗ, “ਸੀਐਮ ਸਾਹਿਬ ਦੀ ਜਵਾਬਦੇਹੀ ਸਿਰਫ ਪੰਜਾਬ ਦੀ ਜਨਤਾ ਨੂੰ”
ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਮੁੱਖਮੰਤਰੀ ਮਾਨ ਨੂੰ ਲਿੱਖੀ ਚਿੱਠੀ ਤੇ ਸਰਕਾਰ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਕਿਹਾ ਹੈ ਕਿ ਪੰਜਾਬ ਦੇ ਰਾਜਪਾਲ ਵੀ ਦਿੱਲੀ ਦੇ ਰਾਜਪਾਲ ਵਾਂਗ ਸਰਕਾਰ ਨੂੰ ਕੰਮ ਕਰਨ ਤੋਂ ਰੋਕ ਰਹੇ ਹਨ ਅਤੇ ਉਨ੍ਹਾਂ ਤਰ੍ਹਾਂ ਹੀ ਸਿਆਸਤ ਕਰ ਰਹੇ ਹਨ।
ਪੰਜਾਬ ਦੇ ਰਾਜਪਾਲ ਬਨਵਾਰੀ ਲਾਲ ਪੁਰੋਹਿਤ ਵੱਲੋਂ ਮੁੱਖਮੰਤਰੀ ਮਾਨ ਨੂੰ ਚਿੱਠੀ ਲਿੱਖ ਕੇ ਪੁੱਛਿਆ ਗਿਆ ਹੈ ਕਿ ਪੰਜਾਬ ਸਰਕਾਰ ਵੱਲੋਂ ਟਰੇਨਿੰਗ ਲਈ ਭੇਜੇ ਪ੍ਰਿੰਸੀਪਲਾਂ ਨੂੰ ਕਿਸ ਅਧਾਰ ਉੱਤੇ ਭੇਜਿਆ ਗਿਆ ਹੈ। ਇਸ ਨੂੰ ਲੈ ਕੇ ਸਰਕਾਰ ਦੇ ਬੁਲਾਰੇ ਮਾਲਵਿੰਦਰ ਕੰਗ ਨੇ ਕਿਹਾ ਹੈ ਕਿ ਜੋ ਕੰਮ ਦਿੱਲੀ ਦੇ ਰਾਜਪਾਲ ਕਰ ਰਹੇ ਹਨ ਹੁਣ ਪੰਜਾਬ ਦੇ ਰਾਜਪਾਲ ਵੀ ਉਹੀ ਗੱਲਾਂ ਕਰ ਕੇ ਸਿਆਸਤ ਕਰਨ ਲਗ ਪਾਏ ਹਨ। ਉਹਨਾਂ ਇਲਜਾਮ ਲਗਾਏ ਕਿ ਕੇਂਦਰ ਸਰਕਾਰ ਪੰਜਾਬ ਨੂੰ ਕਦੇ ਵੀ ਅੱਗੇ ਵੱਧਦਾ ਨਹੀਂ ਦੇਖਣਾ ਚਾਹੁੰਦੀ ਅਤੇ ਹਮੇਸ਼ਾ ਹੀ ਪੰਜਾਬ ਨਾਲ ਮੱਤਰਿਆ ਵਿਵਹਾਰ ਕਰਦੀ ਹੈ।
Published on: Feb 14, 2023 02:17 PM