ਸੀਐਮ ਮਾਨ ਨੇ ਲੁਧਿਆਣਾ ਵਿਖੇ ਰੇਤ ਦੀ ਖੱਡ ਦਾ ਕੀਤਾ ਉਦਘਾਟਨ, ਰੇਤ ਮਾਫੀਆ ਉੱਤੇ ਨਕੇਲ ਕੱਸਣ ਲਈ ਚੁਕਿਆ ਮਹੱਤਵਪੂਰਨ ਕਦਮ
ਰੇਤੇ ਦਾ ਜੋ ਰੇਟ 9.50 ਰੁਪਏ ਪ੍ਰਤੀ ਕਿਊਬਿਕ ਫੁੱਟ ਤੈਅ ਕੀਤਾ ਗਿਆ ਸੀ, ਉਸ ਦਾ ਰੇਟ ਘਟਾ ਕੇ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਤੈਅ ਕੀਤਾ ਗਿਆ ਹੈ।
ਮੁੱਖ ਮੰਤਰੀ ਭਗਵੰਤ ਮਾਨ ਨੇ ਐਤਵਾਰ ਨੂੰ ਲੁਧਿਆਣਾ ਦੇ ਗੋਰਸੀਆ ਕਾਦਰਬਖਸ਼ ਵਿਖੇ ਰੇਤ ਦੀ ਖੱਡਦਾ ਉਦਘਾਟਨ ਕੀਤਾ। ਇਸ ਮੌਕੇ ਉਨ੍ਹਾਂ ਦੱਸਿਆ ਕਿ ਰੇਤ ਦੇ 16 ਖੱਡ ਲੋਕਾਂ ਲਈ ਖੋਲ੍ਹੇ ਗਏ ਹਨ। ਅਗਲੇ ਮਹੀਨੇ ਤੱਕ ਇਨ੍ਹਾਂ ਆਨਲਾਈਨ ਖੱਡਿਆਂ ਦੀ ਗਿਣਤੀ ਵਧਾ ਕੇ 50 ਕਰ ਦਿੱਤੀ ਜਾਵੇਗੀ। ਮਾਨ ਦੇ ਨਾਲ ਮਾਈਨਿੰਗ ਮੰਤਰੀ ਗੁਰਮੀਤ ਮੀਤ ਹੇਅਰ ਵੀ ਨਜ਼ਰ ਆਏ । ਰੇਤੇ ਦਾ ਜੋ ਰੇਟ 9.50 ਰੁਪਏ ਪ੍ਰਤੀ ਕਿਊਬਿਕ ਫੁੱਟ ਤੈਅ ਕੀਤਾ ਗਿਆ ਸੀ, ਉਸ ਦਾ ਰੇਟ ਘਟਾ ਕੇ 5.50 ਰੁਪਏ ਪ੍ਰਤੀ ਕਿਊਬਿਕ ਫੁੱਟ ਤੈਅ ਕੀਤਾ ਗਿਆ ਹੈ। ਨਾਲ ਹੀ ਹੁਣ ਪੰਜਾਬ ਵਿੱਚ ਰੇਤ ਆਨਲਾਈਨ ਮਿਲੇਗੀ। ਇਸ ਮੌਕੇ ਮੁੱਖਮੰਤਰੀ ਮਾਨ ਨੇ ਕਿ ਕਿਹਾ ਸੁਣੋ
Published on: Feb 05, 2023 05:22 PM