CM Mann disappointed fron Union Budget says "Nothing for Punjab" ਬਜਟ ਤੋਂ ਨਿਰਾਸ਼ ਹੋਏ CM Mann, ਕਿਹਾ "ਪਹਿਲਾਂ ਪੰਜਾਬ ਗਣਤੰਤਰ ਦਿਵਸ ਤੋਂ ਗਾਇਬ ਸੀ ਅਤੇ ਹੁਣ ਬਜਟ 'ਚੋਂ ਵੀ ਗਾਇਬ ਹੈ" Punjabi news - TV9 Punjabi

ਬਜਟ ਤੋਂ ਨਿਰਾਸ਼ ਹੋਏ CM Mann, ਕਿਹਾ “ਪਹਿਲਾਂ ਪੰਜਾਬ ਗਣਤੰਤਰ ਦਿਵਸ ਤੋਂ ਗਾਇਬ ਸੀ ਅਤੇ ਹੁਣ ਬਜਟ ‘ਚੋਂ ਵੀ ਗਾਇਬ ਹੈ”

Updated On: 

02 Feb 2023 13:54 PM

ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਲਈ ਸਮਰਥਨ ਮੁੱਲ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬੇਇਨਸਾਫ਼ੀ ਠੀਕ ਨਹੀਂ ਹੈ।

Follow Us On

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਬਜਟ ‘ਤੇ ਕਿਹਾ ਕਿ ਪਹਿਲਾਂ ਪੰਜਾਬ ਗਣਤੰਤਰ ਦਿਵਸ ਤੋਂ ਗਾਇਬ ਸੀ ਅਤੇ ਹੁਣ ਬਜਟ ‘ਚੋਂ ਵੀ ਗਾਇਬ ਹੈ। ਬਜਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਰਹੱਦੀ ਸੂਬਾ ਹੋਣ ਕਰਕੇ ਅਸੀਂ ਬੀ.ਐੱਸ.ਐੱਫ ਦੇ ਅਪਗ੍ਰੇਡੇਸ਼ਨ, ਆਧੁਨਿਕੀਕਰਨ, ਐਂਟੀ ਡਰੋਨ ਸਿਸਟਮ ਲਈ 1000 ਕਰੋੜ ਰੁਪਏ ਦੀ ਮੰਗ ਕੀਤੀ ਸੀ। ਪਰ ਬਜਟ ਵਿੱਚ ਇਨ੍ਹਾਂ ਵਿੱਚੋਂ ਕੁਝ ਵੀ ਨਹੀਂ ਕਿਹਾ ਗਿਆ ਹੈ।ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਲਈ ਸਮਰਥਨ ਮੁੱਲ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬੇਇਨਸਾਫ਼ੀ ਠੀਕ ਨਹੀਂ ਹੈ।

Exit mobile version