ਬਜਟ ਤੋਂ ਨਿਰਾਸ਼ ਹੋਏ CM Mann, ਕਿਹਾ “ਪਹਿਲਾਂ ਪੰਜਾਬ ਗਣਤੰਤਰ ਦਿਵਸ ਤੋਂ ਗਾਇਬ ਸੀ ਅਤੇ ਹੁਣ ਬਜਟ ‘ਚੋਂ ਵੀ ਗਾਇਬ ਹੈ”

Updated On: 02 Feb 2023 13:54:PM

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਕੇਂਦਰੀ ਬਜਟ ‘ਤੇ ਕਿਹਾ ਕਿ ਪਹਿਲਾਂ ਪੰਜਾਬ ਗਣਤੰਤਰ ਦਿਵਸ ਤੋਂ ਗਾਇਬ ਸੀ ਅਤੇ ਹੁਣ ਬਜਟ ‘ਚੋਂ ਵੀ ਗਾਇਬ ਹੈ। ਬਜਟ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਉਨ੍ਹਾਂ ਕਿਹਾ ਕਿ ਸਰਹੱਦੀ ਸੂਬਾ ਹੋਣ ਕਰਕੇ ਅਸੀਂ ਬੀ.ਐੱਸ.ਐੱਫ ਦੇ ਅਪਗ੍ਰੇਡੇਸ਼ਨ, ਆਧੁਨਿਕੀਕਰਨ, ਐਂਟੀ ਡਰੋਨ ਸਿਸਟਮ ਲਈ 1000 ਕਰੋੜ ਰੁਪਏ ਦੀ ਮੰਗ ਕੀਤੀ ਸੀ। ਪਰ ਬਜਟ ਵਿੱਚ ਇਨ੍ਹਾਂ ਵਿੱਚੋਂ ਕੁਝ ਵੀ ਨਹੀਂ ਕਿਹਾ ਗਿਆ ਹੈ।ਪੰਜਾਬ ਦੇ ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਦੇ ਕਿਸਾਨਾਂ ਲਈ ਸਮਰਥਨ ਮੁੱਲ ਦਾ ਕੋਈ ਐਲਾਨ ਨਹੀਂ ਕੀਤਾ ਗਿਆ ਹੈ। ਉਨ੍ਹਾਂ ਕਿਹਾ ਕਿ ਇਹ ਬੇਇਨਸਾਫ਼ੀ ਠੀਕ ਨਹੀਂ ਹੈ।

Follow Us On

Published: 01 Feb 2023 17:55:PM