ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024
ਦਿੱਲੀ ਮੇਅਰ ਮਾਮਲੇ 'ਤੇ ਸੀਐੱਮ ਦਾ ਤੰਜ - ਭਾਜਪਾ ਆਪਣੀਆਂ ਤਾਕਤਾਂ ਦੀ ਕਰ ਰਹੀ ਦੁਰਵਰਤੋਂ

ਦਿੱਲੀ ਮੇਅਰ ਮਾਮਲੇ ‘ਤੇ ਸੀਐੱਮ ਦਾ ਤੰਜ – ਭਾਜਪਾ ਆਪਣੀਆਂ ਤਾਕਤਾਂ ਦੀ ਕਰ ਰਹੀ ਦੁਰਵਰਤੋਂ

kusum-chopra
Kusum Chopra | Published: 14 Feb 2023 18:50 PM

ਸੀਐੱਮ ਨੇ ਕਿਹਾ ਕਿ ਭਾਜਪਾ ਆਗੂ ਆਪਣੀਆਂ ਤਾਕਤਾਂ ਦੀ ਦੁਰਵਰਤੋਂ ਕਰਕੇ ਮੇਅਰ ਦੀ ਚੋਣ ਨਹੀਂ ਹੋਣ ਦੇ ਰਹੇ ਹਨ। ਲੋਕਤੰਤਰ 'ਚ ਜਨਤਾ ਹੀ ਸਭ ਤੋਂ ਉੱਪਰ ਹੁੰਦੀ ਹੈ। ਜਨਤਾ ਦੇ ਫੈਸਲੇ ਦਾ ਸਨਮਾਨ ਕਰਨਾ ਚਾਹੀਦਾ ਹੈ।

ਪੰਜਾਬ ਵਿਧਾਨਸਭਾ ‘ਚ ਮੁੱਖਮੰਤਰੀ ਵੱਲੋਂ ਐੱਮਐੱਲਏ ਟਰੇਨਿੰਗ ਪ੍ਰੋਗਰਾਮ ਕਰਵਾਇਆ ਗਿਆ ਜਿਸ ਦੌਰਾਨ ਭਗਵੰਤ ਮਾਨ ਨੇ ਦਿੱਲੀ ਨਗਰ ਨਿਗਮ (ਐੱਮਸੀਡੀ) ਵਿੱਚ ਮੇਅਰ ਦੀ ਚੋਣ ਨੂੰ ਲੈ ਕੇ ਚੱਲ ਰਹੇ ਪਿੱਟ-ਸਿਆਪੇ ਤੇ ਭਾਜਪਾ ਤੇ ਤਿੱਖਾ ਤੰਜ ਕੱਸਿਆ ਹੈ। ਉਨ੍ਹਾਂ ਕਿਹਾ ਕਿ ਨਿਗਮ ਚ ਆਪ ਕੋਲ ਐੱਮਸੀਡੀ ਵਿੱਚ ਬਹੁਮਤ ਹੈ ਪਰ ਭਾਜਪਾ ਆਗੂ ਆਪਣੀਆਂ ਤਾਕਤਾਂ ਦੀ ਦੁਰਵਰਤੋਂ ਕਰਕੇ ਮੇਅਰ ਦੀ ਚੋਣ ਨਹੀਂ ਹੋਣ ਦੇ ਰਹੇ ਹਨ ਉਨ੍ਹਾਂ ਕਿਹਾ ਕਿ ਲੋਕਤੰਤਰ ‘ਚ ਜਨਤਾ ਹੀ ਸਭ ਤੋਂ ਉੱਪਰ ਹੁੰਦੀ ਹੈ। ਜਨਤਾ ਦੇ ਫੈਸਲੇ ਦਾ ਸਾਰਿਆਂ ਨੂੰ ਸਨਮਾਨ ਕਰਨਾ ਚਾਹੀਦਾ ਹੈ।