ਭਗਵੰਤ ਮਾਨ ਦਾ ਸ੍ਰੋਮਣੀ ਅਕਾਲੀ ਦਲ ਤੇ ਨਿਸ਼ਾਨਾ, ‘ਪਰਿਵਾਰ ਬਚਾਉਣ ਲਈ ਕਰ ਰਹੇ ਰੈਲੀ’

| Edited By: Isha Sharma

Feb 11, 2024 | 4:25 PM IST

CM ਭਗਵੰਤ ਮਾਨ ਨੇ ਕਿਹਾ ਕਿ ਆਮ ਤੌਰ ਤੇ ਸਰਕਾਰਾਂ ਪੁਰਾਣੇ ਅਦਾਰਿਆਂ ਨੂੰ ਘਾਟੇ ਚ ਕਹਿ ਕੇ ਆਪਣੇ ਹੀ ਲੋਕਾਂ ਨੂੰ ਵੇਚ ਦਿੰਦੀਆਂ ਹਨ, ਚਾਹੇ ਉਹ ਹਵਾਈ ਅੱਡਾ ਹੋਵੇ ਜਾਂ ਬੰਦਰਗਾਹ। ਪਰ ਪੰਜਾਬ ਸਰਕਾਰ ਨੇ ਘਾਟੇ ਵਿੱਚ ਚੱਲ ਰਹੇ ਥਰਮਲ ਪਲਾਂਟ ਨੂੰ ਲੋਕਾਂ ਨੂੰ ਸਮਰਪਿਤ ਕਰ ਦਿੱਤਾ ਹੈ। ਮਾਨ ਨੇ ਕਿਹਾ ਕਿ ਆਉਣ ਵਾਲੇ ਸਮੇਂ ਚ ਪੰਜਾਬ ਚ ਬਿਜਲੀ ਘੱਟ ਹੋਵੇਗੀ। ਲੋੜ ਅਨੁਸਾਰ ਬਿਜਲੀ ਪੈਦਾ ਕੀਤੀ ਜਾਵੇਗੀ।

ਆਪ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਪੰਜਾਬ ਦੌਰੇ ਦਾ ਦੂਜਾ ਦਿਨ ਹੈ। ਅੱਜ ਤਰਨਤਾਰਨ ਚ ਥਰਮਲ ਪਲਾਂਟ ਦੇ ਉਦਘਾਟਨ ਕੀਤਾ ਗਿਆ। ਇਸ ਤੋਂ ਬਾਅਦ ਮੁੱਖਮੰਤਰੀ ਭਗਵੰਤ ਮਾਨ ਅਤੇ ਅਰਵਿੰਦ ਕੇਜਰੀਵਾਲ ਵੱਲੋਂ ਮੈਗਾ ਰੈਲੀ ਨੂੰ ਸੰਬੋਧਨ ਕੀਤਾ ਜਾ ਰਿਹਾ ਹੈ।ਰੈਲੀ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪਿੱਛਲੀਆਂ ਸਰਕਾਰਾਂ ਨੇ ਮਾਰਕਫੈੱਡ ਅਤੇ ਵੇਰਕਾ ਨੂੰ ਘਾਟੇ ਚ ਡੋਬ ਦਿੱਤਾ ਸੀ ਖੇਤੀ ਤੋਂ ਬਾਅਦ ਦੂਜੇ ਬਰਾਬਰ ਦੇ ਧੰਦੇ ਡੇਅਰੀ ਨੂੰ ਉਤਸ਼ਾਹਿਤ ਕਰਨ ਚ ਲੱਗੇ ਹੋਏ ਹਾਂ ਅਸੀਂ ਉਹ ਕੰਮ ਕਰਦੇ ਹਾਂ ਜਿਸ ਨਾਲ ਲੋਕਾਂ ਨੂੰ ਫ਼ਾਇਦਾ ਹੋਵੇ ਨਾ ਕਿ ਆਪਣੇ ਆਪ ਦਾ