Prakash Purab : ਗੁਰੂ ਨਾਨਕ ਜਯੰਤੀ ‘ਤੇ ਪਰਮਾਤਮਾ ਦੇ ਦਰ ‘ਤੇ ਪਰਿਵਾਰ ਸਮੇਤ ਨਤਮਸਤਕ ਹੋਏ ਸੀਐਮ ਮਾਨ
ਸੀਐਮ ਮਾਨ ਨੇ ਕਿਹਾ ਹੁਣ ਆਧੁਨਿਕ ਤਕਨੀਕਾਂ ਆ ਗਈਆਂ ਹਨ। ਅਸੀਂ ਮਾਹਿਰ ਆਰਕੀਟੈਕਟਾਂ ਨਾਲ ਗੱਲਬਾਤ ਕਰਾਂਗਾ ਤਾਂ ਜੋ ਇੱਥੇ ਸੰਗਤਾਂ ਨੂੰ ਪਾਰਕਿੰਗ ਦੇ ਲਈ ਤੇ ਆਵਾਜਾਈ ਦੀ ਸੁਵਿਧਾ ਮਿਲ ਸਕੇ। ਪੁਰਾਣਾ ਸ਼ਹਿਰ ਹੋਣ ਕਾਰਨ ਇੱਥੇ ਸੜਕਾਂ-ਗਲੀਆਂ ਤੰਗ ਹਨ। ਅਸੀਂ ਜਿਵੇਂ ਵੀ ਹੋ ਸਕੇ ਮਾਰਡਨ ਤਕਨੀਕ ਨਾਲ ਸ਼ਹਿਰ ਚ ਸੰਗਤਾਂ ਦੀ ਸੁਵਿਧਾ ਲਈ ਸੁਧਾਰ ਕਰਾਂਗਾ।
CM Bhagwant Mann Gurpurab Wishes: ਇਸ ਮੌਕੇ ਸੀਐਮ ਮਾਨ ਨੇ ਕਿਹਾ ਕਿ ਉਨ੍ਹਾਂ ਨੂੰ ਸੁਭਾਗ ਮਿਲਿਆ ਹੈ ਕਿ ਉਹ ਪਰਿਵਾਰ ਸਮੇਤ ਇੱਥੇ ਨਤਮਸਤਕ ਹੋਣ ਲਈ ਪਹੁੰਚੇ। ਉਨ੍ਹਾਂ ਨੇ ਪੰਜਾਬ ਦੀ ਤਰੱਕੀ, ਸਲਾਮਤੀ ਤੇ ਖੁਸ਼ਹਾਲੀ ਦੀ ਅਰਦਾਸ ਕੀਤੀ। ਇਹ ਗੁਰੂਆਂ ਪੀਰਾ ਤੇ ਸ਼ਹੀਦਾਂ ਦੀ ਧਰਤੀ ਹੈ। ਉਨ੍ਹਾਂ ਨੇ ਕਿਹਾ ਕਿ ਪਰਮਾਤਮਾ ਇਸ ਧਰਤੀ ਦੇ ਰਹਿਣ ਵਾਲਿਆਂ ਨੂੰ ਸੁਮੱਤ ਬਖਸ਼ੇ ਤੇ ਬਲ ਬਖ਼ਸ਼ੇ। ਜੋ ਜ਼ਿੰਮੇਵਾਰੀ ਸਾਡੀ ਗੁਰੂ ਸਾਹਿਬ ਨੇ ਸਾਡੀ ਲਾਈ ਹੈ, ਉਹ ਸੇਵਾ ਕਰਨ ਦਾ ਬਲ ਬਖਸ਼ੇ। ਉਨ੍ਹਾਂ ਨੇ ਕਿਹਾ ਪੂਰੀ ਦੁਨੀਆ ਦੀਆਂ ਸੰਗਤਾਂ ਨੂੰ ਗੁਰਪੁਰਬ ਦੀਆਂ ਵਧਾਈਆਂ ਦਿੰਦਾ ਹੈ। ਇਸ ਮੌਕੇ ਸੀਐਮ ਮਾਨ ਤੋਂ ਕਰਤਾਰਪੁਰ ਲਾਂਘੇ ਦੇ ਨਾ ਖੋਲ੍ਹਣ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਹੀ ਇਸ ਨੂੰ ਖੋਲ੍ਹਿਆ ਹੈ। ਹੁਣ ਤਾਂ ਮੈਚ ਵੀ ਖੇਡਣ ਲੱਗ ਗਏ ਹਨ। ਗ੍ਰਹਿ ਮੰਤਰਾਲੇ ਦੇ ਵਿਦੇਸ਼ ਮੰਤਰਾਲੇ ਨੇ ਇਸ ਨੂੰ ਖੋਲ੍ਹ ਨੂੰ ਦੇਣਾ ਚਾਹੀਦਾ ਹੈ। ਉਨ੍ਹਾਂ ਨੇ ਇਸ ਦੇ ਨਾਲ ਹੀ ਸਿਲਕ ਰੂਟ ਖੋਲ੍ਹਣ ਦੀ ਮੰਗ ਕੀਤੀ ਹੈ।
Published on: Nov 05, 2025 02:52 PM IST
