ਪੰਜਾਬ ਪੁਲਿਸ ਵਿਭਾਗ ਨੂੰ CM ਭਗਵੰਤ ਮਾਨ ਦਾ ਤੋਹਫ਼ਾ, 410 ਹਾਈਟੈਕ ਗੱਡੀਆਂ ਨੂੰ ਦਿਖਾਈ ਹਰ ਝੰਡੀ
ਪੰਜਾਬ ਸਰਕਾਰ ਵੱਲੋਂ ਪੰਜਾਬ ਪੁਲਿਸ ਵਿਭਾਗ ਨੂੰ 410 ਹਾਈਟੈਕ ਗੱਡੀਆਂ ਦਿੱਤੀਆਂ ਗਈਆਂ ਹਨ। ਜਿਸ ਵਿੱਚੋਂ ਪੰਜਾਬ ਦੇ ਸਾਰੇ ਜ਼ਿਲ੍ਹਿਆਂ ਦੇ ਥਾਣਾ ਇੰਚਾਰਜਾਂ ਨੂੰ 315 ਹਾਈਟੈਕ ਕਿੱਟਾਂ ਦਿੱਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ 274 ਮਹਿੰਦਰਾ ਸਕਾਰਪੀਓ ਅਤੇ 41 ਇਸ਼ੂ ਹਾਈ ਲੈਂਡਰ ਸ਼ਾਮਲ ਹਨ।
Bhagwant Mann: ਜਲੰਧਰ ਚ ਪੰਜਾਬ ਦੇ ਸੀਐਮ ਭਗਵੰਤ ਸਿੰਘ ਮਾਨ ਨੇ ਬੁੱਧਵਾਰ ਨੂੰਜ਼ਿਲ੍ਹੇ ਨੂੰ ਵੱਡਾ ਤੋਹਫ਼ਾ ਦਿੱਤਾ ਹੈ। ਸੀਐਮ ਮਾਨ ਸਵੇਰੇ 11 ਵਜੇ ਫਿਲੌਰ ਚ ਪੰਜਾਬ ਪੁਲਿਸ ਅਕੈਡਮੀ (ਪੀਪੀਏ) ਪਹੁੰਚੇ ਅਤੇ ਫਿਰ ਨਕੋਦਰ ਚ ਇੱਕ ਪ੍ਰੋਗਰਾਮ ਦੌਰਾਨ 283 ਕਰੋੜ ਰੁਪਏ ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕੀਤਾ। ਸੀਐਮ ਮਾਨ ਨੇ ਪੀਪੀਏ ਫਿਲੌਰ ਚ 410 ਪੁਲਿਸ ਵਾਹਨਾਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਇਨ੍ਹਾਂ ਵਾਹਨਾਂ ਵਿੱਚ ਆਧੁਨਿਕ ਸਹੂਲਤਾਂ ਹਨ ਜਿਨ੍ਹਾਂ ਦੀ ਮਦਦ ਨਾਲ ਪੁਲਿਸ ਤੇਜ਼ੀ ਨਾਲ ਕੰਮ ਕਰ ਸਕੇਗੀ।
Published on: Feb 28, 2024 10:38 PM
Latest Videos