‘ਸੇਲਕਟੇਡ’ ਲੋਕ ਨਾ ਫਸਾਉਣ ਆਪਣੀ ਟੰਗ : ਮੁੱਖ ਮੰਤਰੀ

| Edited By: Kusum Chopra

Feb 14, 2023 | 6:40 PM

ਗਵਰਨਰ ਦੀ ਚਿੱਠੀ 'ਤੇ ਮੁੱਖਮੰਤਰੀ ਭਗਵੰਤ ਮਾਨ ਨੇ ਪਲਟਵਾਰ ਕਰਦਿਆਂ ਕਿਹਾ ਹੈ ਕਿ 'ਸੇਲਕਟੇਡ' ਲੋਕ ਆਪਣੀ ਟੰਗ ਨਾ ਫਸਾਉਣ। ਅਸੀਂ ਕ਼ਾਨੂਨ ਰਹਿਣ ਜਵਾਬ ਦੇਵਾਂਗੇ।

ਗਵਰਨਰ ਵੱਲੋਂ ਸਿੰਗਾਪੁਰ ਭੇਜੇ ਪ੍ਰਿੰਸੀਪਲਾਂ ਉੱਤੇ ਚੁੱਕੇ ਗਏ ਸਵਾਲਾਂ ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਤਿੱਖਾ ਪ੍ਰਤੀਕਰਮ ਦਿੱਤਾ ਹੈ। ਉਨ੍ਹਾਂ ਕਿਹਾ ਕਿ ਉਹ ਚਾਹੁੰਦੇ ਹਾਂ ਕਿ ਸੂਬੇ ਦੇ ਸਾਰੇ ਫੈਸਲੇ ਇਲੈਕਟੇਡ ਲੋਕ ਹੀ ਕਰਨ। ਸੈਲੇਕਟੇਡ ਲੋਕ ਇਨ੍ਹਾ ਮਾਮਲਿਆਂ ਵਿੱਚ ਆਪਣੀ ਟੰਗ ਨਾ ਫਸਾਉਣ। ਲੋਕਤੰਤਰ ‘ਚ ਇਲੈਕਟੇਡ ਲੋਕ ਸਭ ਤੋਂ ਵੱਡੇ ਹੁੰਦੇ ਨੇ , ਜਿਸ ਕਾਨੂੰਨ ਰਾਹੀਂ ਗਵਰਨਰ ਸਾਬ੍ਹ ਸਾਨੂੰ ਰੋਕਦੇ ਨੇ ਅਸੀਂ ਵੀ ਉਨ੍ਹਾਂ ਨੂੰ ਉਸੇ ਕਾਨੂੰਨ ਰਾਹੀਂ ਜਵਾਬ ਦੇਵਾਂਗੇ।