ਪੰਜਾਬਬਜਟ 2025ਦੇਸ਼ਦੁਨੀਆਨੌਲੇਜਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀਚੋਣਾਂ 2024
ਚੰਡੀਗੜ੍ਹ ਪੀਜੀਆਈ 'ਚ ਲੱਗੀ ਅੱਗ, ਮਰੀਜ਼ਾਂ ਚ ਮਚੀ ਹਫੜਾ-ਦਫੜੀ, ਵੇਖੋ ਵੀਡੀਓ

ਚੰਡੀਗੜ੍ਹ ਪੀਜੀਆਈ ‘ਚ ਲੱਗੀ ਅੱਗ, ਮਰੀਜ਼ਾਂ ਚ ਮਚੀ ਹਫੜਾ-ਦਫੜੀ, ਵੇਖੋ ਵੀਡੀਓ

tv9-punjabi
TV9 Punjabi | Updated On: 10 Oct 2023 18:40 PM

ਚੰਡੀਗੜ੍ਹ ਚ ਸੋਮਵਾਰ ਰਾਤ ਨੂੰ ਅਚਾਨਕ ਅੱਗ ਲੱਗ ਗਈ। ਜਿਸ ਤੋਂ ਬਾਅਦ ਮਰੀਜ਼ਾਂ ਚ ਹਫੜਾ-ਦਫੜਾ ਮੱਚ ਗਈ। ਗਾਰਡਾਂ ਅਤੇ ਹੋਰ ਕਰਮਚਾਰੀਆਂ ਦੀ ਸਹਾਇਤਾ ਨਾਲ ਮਰੀਜ਼ਾਂ ਨੂੰ ਦੂਜੀ ਥਾਂ ਤੇ ਸ਼ਿਫਟ ਕੀਤਾ ਗਿਆ।

ਚੰਡੀਗੜ੍ਹ ਪੀਜੀਆਈ ‘ਚ ਸੋਮਵਾਰ ਦੀ ਅੱਧੀ ਰਾਤ ਕਰੀਬ 12 ਵਜੇ ਅਚਾਨਕ ਅੱਗ ਲੱਗਣ ਕਾਰਨ ਹਫੜਾ ਦਫੜੀ ਮੱਚ ਗਈ। ਅੱਗ ਗਰਾਊਂਡ ਫਲੋਰ ਤੇ ਯੂਪੀਐੱਸ ਤੋਂ ਸ਼ੁਰੂ ਹੋਈ। ਜਿਸ ਤੋਂ ਬਾਅਦ ਪੂਰੇ ਬਲਾਕ ਵਿੱਚ ਧੂੰਆਂ ਫੈਲ ਗਿਆ। 5 ਮੰਜ਼ਿਲਾਂ ਤੇ ਦਾਖਲ ਮਰੀਜ਼ਾਂ ਨੂੰ ਸਾਹ ਲੈਣ ਚ ਦਿੱਕਤ ਆਉਣ ਲੱਗੀ।

ਸ਼ੁਰੂਆਤੀ ਜਾਣਕਾਰੀ ਅਨੁਸਾਰ ਪੀਜੀਆਈ ਦੇ ਨਹਿਰੂ ਬਲਾਕ ਦੇ ਕੰਪਿਊਟਰ ਦੇ CPU ਵਿੱਚ ਅਚਾਨਕ ਸ਼ਾਰਟ ਸਰਕਟ ਹੋ ਗਿਆ। ਜਿਸ ਕਾਰਨ ਇਹ ਅੱਗ ਲੱਗੀ ਕੁਝ ਦੇਰ ਵਿੱਚ ਹੀ ਉੱਥੇ ਪਏ ਕਾਗਜ਼ਾਂ ਨੂੰ ਵੀ ਅੱਗ ਲੱਗਣੀ ਸ਼ੁਰੂ ਹੋ ਗਈ। ਜਿਸ ਦੇ ਚੱਲਦੇ ਇਹ ਅੱਗ ਐਮਰਜੈਂਸੀ ਵਾਰਡ ਵੱਲ ਵੀ ਫੈਲ ਗਈ।

Published on: Oct 10, 2023 06:37 PM