Chandigarh: ਫ਼ਿਰ ਫੱਸਿਆ ਚੰਡੀਗੜ੍ਹ ਚ ਮੈਟਰੋ ਪ੍ਰੋਜੈਕਟ, ਠੰਡੇ ਬਸਤੇ ‘ਚ ਪਿਆ 25 ਹਜ਼ਾਰ ਕਰੋੜ ਦਾ ਐਲੀਵੇਟਡ ਪਲਾਨ
ਹਾਲਾਂਕਿ, ਕਈ ਅਜਿਹੀਆਂ ਮਹੱਤਵਪੂਰਨ ਚੀਜ਼ਾਂ ਸਨ ਜੋ ਰਿਪੋਰਟ ਚ ਦਰਜ ਨਹੀਂ ਸੀ। ਇਸ ਨੂੰ ਲੈ ਕੇ ਪ੍ਰਸ਼ਾਸਨ ਨੇ RITES ਨੂੰ ਸਾਫ਼ ਕਿਹਾ ਕਿ ਜਦੋਂ ਤੱਕ ਸਾਰੀਆਂ ਜ਼ਰੂਰਤਾਂ ਰਿਪੋਰਟ ਚ ਜੋੜੀਆਂ ਨਹੀਂ ਜਾਂਦੀਆਂ, ਉਸ ਸਮੇਂ ਤੱਕ ਅੱਗੇ ਦਾ ਕੋਈ ਫੈਸਲਾ ਨਹੀਂ ਹੋਵੇਗਾ। ਇਸ ਲਈ ਹੁਣ RITES ਨੂੰ ਦੋਬਾਰਾ ਰਿਪੋਰਟ ਬਣਾਉਣੀ ਪਵੇਗੀ।
ਚੰਡੀਗੜ੍ਹ ਮੋਹਾਲੀ ਅਤੇ ਪੰਚਕੂਲਾ ਲਈ ਪ੍ਰਸਤਾਵਿਤ ਮੈਟਰੋ ਪ੍ਰੋਜੈਕਟ ਦੀ ਉਡੀਕ ਹੋਰ ਲੰਬੀ ਹੋ ਗਈ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਇਸ ਪ੍ਰੋਜੈਕਟ ਤੇ ਤਿਆਰ ਕੀਤੀ ਗਈ ਰਿਪੋਰਟ ਵਿੱਚ ਕਈ ਖਾਮੀਆਂ ਪਾਈਆਂ ਹਨ ਅਤੇ ਸਲਾਹਕਾਰ ਕੰਪਨੀ RITES ਲਿਮਟਿਡ ਨੂੰ ਇਸ ਨੂੰ ਠੀਕ ਕਰਨ ਲਈ ਕਿਹਾ ਹੈ।ਮੰਗਲਵਾਰ ਨੂੰ ਚੰਡੀਗੜ੍ਹ ਪ੍ਰਸ਼ਾਸਨ, ਪੰਜਾਬ ਤੇ ਹਰਿਆਣਾ ਦੇ ਅਧਿਕਾਰੀਆਂ ਤੇ RITES ਕੰਪਨੀ ਵਿਚਾਲੇ ਮੀਟਿੰਗ ਹੋਈ। ਇਸ ਦੌਰਾਨ RITES ਨੇ ਮੈਟਰੋ ਦੀ ਯੋਜਨਾ, ਖਰਚ, ਭਵਿੱਖ ਚ ਕਿੰਨੇ ਲੋਕ ਸਫ਼ਰ ਕਰਨਗੇ, ਕਿਸ ਤਰ੍ਹਾਂ ਟ੍ਰੇਨ ਚੱਲੇਗੀ, ਰੂਟ ਕਿਸ ਤਰ੍ਹਾਂ ਦਾ ਹੋਵੇਗਾ, ਬਿਜ਼ਲੀ ਕਿੱਥੋਂ ਆਵੇਗੀ, ਪੈਸਾ ਕਿੰਨਾ ਲੱਗੇਗਾ ਤੇ ਕਿੱਥੋਂ ਪੈਸਾ ਆਵੇਗਾ? ਇਸ ਸਭ ਚੀਜ਼ਾ ਤੇ ਰਿਪੋਰਟ ਦਿੱਤੀ ਸੀ।
Latest Videos

ਪੰਜਾਬ ਸਰਕਾਰ ਦੀ ਭ੍ਰਿਸ਼ਟਾਚਾਰ ਖਿਲਾਫ਼ ਜ਼ੀਰੋ ਟੋਲਰੈਂਸ ਨੀਤੀ, ਫਰੀਦਕੋਟ 'ਚ DSP ਰਾਜਨਪਾਲ ਗ੍ਰਿਫ਼ਤਾਰ

Delhi Old Vehicle Ban: ਦਿੱਲੀ ਸਰਕਾਰ ਨੇ ਪੁਰਾਣੇ ਵਾਹਨਾਂ ਬਾਰੇ ਫੈਸਲਾ ਲਿਆ ਵਾਪਸ , ਹੁਣ ਕੀ ਹੋਵੇਗਾ ਅਤੇ ਕੀ ਜ਼ਬਤ ਕੀਤੇ ਵਾਹਨ ਕੀਤੇ ਜਾਣਗੇ ਵਾਪਸ ?

ਬਿਕਰਮ ਸਿੰਘ ਮਜੀਠੀਆ ਦੀ ਗ੍ਰਿਫ਼ਤਾਰੀ ਖ਼ਿਲਾਫ਼ ਅਕਾਲੀ ਦਲ ਦਾ ਕੀ ਹੈ ਪਲਾਨ?

ਸੰਜੀਵ ਅਰੋੜਾ ਬਣੇ ਕੈਬਨਿਟ ਮੰਤਰੀ, ਮਿਲੀ ਇੰਡਸਟਰੀ ਤੇ ਐਨਆਰਆਈ ਵਿਭਾਗ ਦੀ ਕਮਾਨ
