ਸਰਹਿੰਦ ‘ਚ ਮਾਲ ਗੱਡੀਆਂ ਦੀ ਟੱਕਰ, 2 ਲੋਕੋ ਪਾਇਲਟ ਜ਼ਖਮੀ
ਜੀ ਆਰ ਪੀ ਦੇ ਸਰਹਿੰਦ ਸਟੇਸ਼ਨ ਦੇ ਮੁੱਖੀ ਰਤਨ ਲਾਲ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਸਵੇਰੇ 4 ਵਜੇ ਸਾਨੂੰ ਜਾਣਕਾਰੀ ਮਿਲੀ ਸੀ ਕਿ ਐਕਸੀਡੈਂਟ ਹੋਇਆ ਹੈ। ਜੱਦ ਅਸੀਂ ਆ ਕੇ ਦੇਖਿਆ ਤੇ ਇੱਥੇ 2 ਗੱਡੀਆਂ ਦੀ ਟੱਕਰ ਹੋਈ ਸੀ। ਇੱਕ ਪਸੈਂਜਰ ਪਰ ਰੇਲ ਗੱਡੀ ਲੋੜ ਦੇ 2 ਡਰਾਈਵਰ ਜਖਮੀ ਹੋਏ ਹਨ। ਜਿਨ੍ਹਾਂ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕੀ ਬਾਕੀ ਬਚਾ ਕਾਰਜ ਜਾਰੀ ਹਨ। ਉਨ੍ਹਾਂ ਦੱਸਿਆ ਕਿ ਇਹ ਦੇਵੇਂ ਰੇਲ ਗੱਡੀਆਂ ਅੰਬਾਲਾ ਸਾਈਡ ਤੋਂ ਆ ਰਹੀਆਂ ਸਨ ਬਾਕੀ ਅਸੀਂ ਜਾਂਚ ਕਰ ਰਹੇ ਹਾਂ।
ਸ੍ਰੀ ਫਤਿਹਗੜ੍ਹ ਸਾਹਿਬ ਦੇ ਸਰਹਿੰਦ ਵਿੱਚ ਪੈਂਦੇ ਮਾਧੋਪੁਰ ਕੋਲ ਤੜਕੇ ਸਵੇਰੇ ਕਰੀਬ 4 ਵੱਜੇ ਇੱਕ ਵੱਡਾ ਰੇਲ ਹਾਦਸਾ ਵਾਪਿਰਆ। ਇੱਥੇ ਦੋ ਰੇਲ ਗੱਡੀਆਂ ਵਿਚਕਾਰ ਟੱਕਰ ਹੋ ਗਈ। ਇੱਕ ਮਾਲ ਗੱਡੀ ਦਾ ਇੰਜਣ ਪਲਟ ਗਿਆ ਅਤੇ ਇੱਕ ਯਾਤਰੀ ਰੇਲਗੱਡੀ ਵੀ ਇਸ ਦੀ ਲਪੇਟ ਵਿੱਚ ਆ ਗਈ। ਹਾਦਸੇ ਵਿੱਚ ਦੋ ਲੋਕੋ ਪਾਇਲਟ ਜ਼ਖ਼ਮੀ ਹੋ ਗਏ ਹਨ। ਜਿਨ੍ਹਾਂ ਨੂੰ ਸ੍ਰੀ ਫ਼ਤਹਿਗੜ੍ਹ ਸਾਹਿਬ ਦੇ ਸਿਵਲ ਹਸਪਤਾਲ ਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਬਾਅਦ ਵਿੱਚ ਪਟਿਆਲਾ ਦੇ ਰਜਿੰਦਰਾ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ ਹੈ।