ਦੇਸੀ ਕੁੱਤਿਆਂ ਦਾ ਅੰਮ੍ਰਿਤਸਰ ਦੀ ਸੜਕਾਂ ਤੋਂ ਕੈਨੇਡਾ ਤੱਕ ਦਾ ਸਫਰ, ਬਿਜ਼ਨੈੱਸ ਕਲਾਸ ‘ਚ ਬਹਿ ਕੇ ਪਹੁੰਚੇ ਕੈਨੇਡਾ
ਜਦੋਂ ਸਾਰੇ ਦੇਸ਼ ਵਿੱਚ ਲੋਕਡਾਉਣ ਲੱਗਿਆ ਸੀ ਉੱਦੋਂ ਡਾ. ਨਵਨੀਤ ਵੱਲੋਂ AWCS NGO ਦੀ ਸਥਾਪਨਾ ਕੀਤੀ ਗਈ ਸੀ।
ਅੰਮ੍ਰਿਤਸਰ ਦੀ ਸੜਕਾਂ ਤੇ ਅਵਾਰਾ ਘੁਮ ਰਹੇ 2 ਕੁੱਤਿਆਂ ਦੀ ਅਚਾਨਕ ਕਿਸਮਤ ਚਮਕੀ ਜਦੋਂ ਉਨ੍ਹਾਂ ਤੇ ਇੱਕ NGO ਦੀ ਨਿਗਾਹ ਪਈ। ਦੋ ਫਿਮੈਲ ਡੌਗਸ ਲਿਲੀ ਅਤੇ ਡੈਜ਼ੀ ਨੂੰ ਇੱਕ ਨਿੱਜੀ NGO ਐਨੀਮਲ ਵੈਲਫੇਅਰ ਐਂਡ ਕੇਅਰ ਸੋਸਾਇਟੀ ਦੀ ਮਦਦ ਨਾਲ ਇਕ ਕੈਨੇਡੀਅਨ ਮਹਿਲਾ ਬ੍ਰੈਂਡਾ ਨੇ ਅਡੌਪਟ ਕੀਤਾ ਹੈ। NGO ਦੀ ਸੰਸਥਾਪਕ ਡਾ. ਨਵਨੀਤ ਕੌਰ ਨੇ ਦੋਵਾਂ ਨੂੰ ਅੰਮ੍ਰਿਤਸਰ ਤੋ ਕੈਨੇਡਾ ਪਹੁੰਚ ਵਿੱਚ ਮਦਦ ਕੀਤੀ ਹੈ। ਨਵਨੀਤ ਨੇ ਦੋਵਾਂ ਦੀ ਕਾਗਜ਼ੀ ਕਾਰਵਾਈ ਪੂਰੀ ਕਰ ਜ਼ਹਾਜ਼ ਦੀ ਬਿਜ਼ਨੈੱਸ ਕਲਾਸ ਸੀਟ ਤੇ ਸਫਰ ਕਰਾ ਕੈਨੇਡਾ ਲੈ ਕੇ ਗਏ ਨੇ।
ਡਾ. ਨਵਨੀਤ ਨੇ ਦੱਸਿਆ ਕਿ ਲਿਲੀ ਅਤੇ ਡੇਜ਼ੀ ਕਰੀਬ ਇੱਕ ਮਹੀਨੇ ਤੋਂ ਸੰਸਥਾ ਵਿੱਚ ਰਹਿ ਰਹੇ ਸਨ ਅਤੇ ਜਦੋਂ ਦੋਵੇਂ ਸੰਸਥਾ ਵਿੱਚ ਆਏ ਸੀ ਤਾਂ ਉਨ੍ਹਾਂ ਦੀ ਹਾਲਾਤ ਬਹੁਤ ਖਰਾਬ ਸੀ। ਪਰ ਸੰਸਥਾ ਨੇ ਦੋਵਾਂ ਦਾ ਚੰਗੀ ਤਰ੍ਹਾਂ ਇਲਾਜ ਕਿਤਾ ਅਤੇ ਦੇਖਬਾਲ ਕੀਤੀ। ਉਸ ਤੋਂ ਬਾਅਦ ਨੇ ਉਨ੍ਹਾਂ ਲਈ ਘਰ ਲੱਭਣਾ ਸ਼ੂਰਾ ਕਰ ਦਿੱਤਾ ਤੇ ਫਿਰ ਅਸੀਂ ਕੈਨੇਡਾ ਚ ਉਨ੍ਹਾਂ ਲਈ ਘਰ ਲੱਭਿਆ। ਨਵਨੀਤ ਨੇ ਕਿਹਾ ਕੀ ਇਹ ਇੰਡੀਆ ਦੇ ਕੁੱਤੇ ਵਿਦੇਸ਼ਾ ਲਈ ਵਿਦੇਸ਼ੀ ਕੁੱਤੇ ਹਨ ਬੱਸ ਸਾਨੂੰ ਸੋਚ ਬਦਲਣੀ ਪਵੇਗੀ। ਸਾਨੂੰ ਭਾਰਤੀਆਂ ਨੂੰ ਆਪਣੀ ਸੋਚ ਬਦਲਣ ਦੀ ਲੋੜ ਹੈ। ਅਸੀਂ ਆਪਣੇ ਗਲੀ ਦੇ ਕੁੱਤਿਆਂ ਨੂੰ ਗੋਦ ਨਹੀਂ ਲੈਂਦੇ ਤੇ ਉਨ੍ਹਾਂ ਨੂੰ ਦੇਸੀ ਸਮਝਦੇ ਹਾਂ। ਜਦੋਂ ਕਿ ਭਾਰਤੀ ਕੁੱਤਿਆਂ ਦੀ ਨਸਲ ਕਾਫੀ ਦੋਸਤੀ ਅਤੇ ਕੈਰਿੰਗ ਹੈ। ਇਹੀ ਕੁੱਤੇ ਕੈਨੇਡਾ ਲਈ ਵਿਦੇਸ਼ੀ ਹਨ। ਕੈਨੇਡਾ ਦੇ ਲੋਕ ਇਹਨਾਂ ਨੂੰ ਖੁਸ਼ੀ -ਖੁਸ਼ੀ ਗੋਦ ਲੈਣਾ ਚਾਹੁੰਦੇ ਹਨ।