Budget 2026: ਬਜਟ ਦਾ ਅਸਲ ਮਕਸਦ ਆਮਦਨ ਖਰਚ ਤੇ ਵਿਕਾਸ ਦੀ ਦਿਸ਼ਾ ਤੈਅ ਕਰਨਾ- ਬਜਟ ਵਿਸ਼ਲੇਸ਼ਕ ਇੰਜੀਨੀਅਰ ਪਵਨ ਸ਼ਰਮਾ
ਅੱਜ ਦੇਸ਼ ਦੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਵੱਲੋਂ ਯੂਨੀਅਨ ਬਜਟ 2026-27 ਭਾਰਤੀ ਸੰਸਦ ਵਿੱਚ ਪੇਸ਼ ਕੀਤਾ ਗਿਆ। ਇਹ ਵਿੱਤ ਮੰਤਰੀ ਵੱਲੋਂ ਲਗਾਤਾਰ ਨੌਵਾਂ ਬਜਟ ਹੈ, ਜੋ ਆਪਣੇ ਆਪ ਵਿੱਚ ਇੱਕ ਇਤਿਹਾਸਕ ਉਪਲਬਧੀ ਮੰਨੀ ਜਾ ਰਹੀ ਹੈ। ਇਸ ਮੌਕੇ ਬਜਟ ਵਿਸ਼ਲੇਸ਼ਕ ਇੰਜੀਨੀਅਰ ਪਵਨ ਸ਼ਰਮਾ ਨੇ ਬਜਟ ਦੇ ਵੱਖ-ਵੱਖ ਪੱਖਾਂ ਤੇ ਰੋਸ਼ਨੀ ਪਾਈ ਅਤੇ ਬਜਟ ਦੇ ਅਰਥ ਤੇ ਮਕਸਦ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ।

ਇੰਜੀਨੀਅਰ ਪਵਨ ਸ਼ਰਮਾ ਨੇ ਦੱਸਿਆ ਕਿ ਬਜਟ ਸ਼ਬਦ ਦੀ ਸ਼ੁਰੂਆਤ ਬ੍ਰਿਟਿਸ਼ ਦੌਰ ਤੋਂ ਹੋਈ ਸੀ ਅਤੇ ਭਾਰਤ ਵਿੱਚ ਪਹਿਲੀ ਵਾਰ 1773 ਵਿੱਚ ਇਸ ਟਰਮ ਦੀ ਵਰਤੋਂ ਹੋਈ। ਪਹਿਲਾਂ ਬਜਟ ਲੈਦਰ ਬੈਗ ਵਿੱਚ ਪੇਸ਼ ਕੀਤਾ ਜਾਂਦਾ ਸੀ, ਫਿਰ ਖਾਤੇ ਦੇ ਰੂਪ ਵਿੱਚ ਅਤੇ 2021 ਤੋਂ ਕੋਵਿਡ ਮਹਾਮਾਰੀ ਦੇ ਬਾਅਦ ਬਜਟ ਪੂਰੀ ਤਰ੍ਹਾਂ ਪੇਪਰਲੈਸ ਹੋ ਗਿਆ। ਉਨ੍ਹਾਂ ਕਿਹਾ ਕਿ ਬਜਟ ਦਾ ਮੁੱਖ ਉਦੇਸ਼ ਇਹ ਤੈਅ ਕਰਨਾ ਹੁੰਦਾ ਹੈ ਕਿ ਦੇਸ਼ ਵਿੱਚ ਕਿੰਨੀ ਆਮਦਨ ਇਕੱਠੀ ਹੋਏਗੀ, ਕਿੰਨਾ ਖਰਚ ਕੀਤਾ ਜਾਵੇਗਾ ਅਤੇ ਕਿਸ ਸੈਕਟਰ ਵਿੱਚ ਕਿੰਨਾ ਨਿਵੇਸ਼ ਕੀਤਾ ਜਾਵੇਗਾ।
Published on: Feb 01, 2026 02:40 PM IST