Loading video

Budget 2024: ਸਰਕਾਰ ਪੇਸ਼ ਕਰੇਗੀ ਅੱਧਾ-ਅਧੂਰਾ ਬਜਟ! ਚੁਣਾਵੀ ਸਾਲ ‘ਚ ਕੀ ਹੋਵੇਗਾ ਖਾਸ?

| Edited By: Ramandeep Singh

Jan 06, 2024 | 4:31 PM

ਇਸ ਸਾਲ 2024 ਵਿੱਚ ਲੋਕ ਸਭਾ ਚੋਣਾਂ ਹੋਣ ਜਾ ਰਹੀਆਂ ਹਨ। ਅਜਿਹੇ 'ਚ ਇਸ ਵਾਰ ਦਾ ਬਜਟ ਆਮ ਬਜਟ ਨਹੀਂ ਸਗੋਂ ਅੰਤਰਿਮ ਬਜਟ ਹੋਵੇਗਾ। ਚੋਣ ਸਾਲ ਵਿੱਚ ਹਮੇਸ਼ਾ ਇੱਕ ਅੰਤਰਿਮ ਬਜਟ ਪੇਸ਼ ਕੀਤਾ ਜਾਂਦਾ ਹੈ। ਅਜਿਹਾ ਇਸ ਲਈ ਹੁੰਦਾ ਹੈ ਕਿਉਂਕਿ ਚੋਣਾਂ ਤੋਂ ਬਾਅਦ ਚੁਣੀ ਜਾਣ ਵਾਲੀ ਨਵੀਂ ਸਰਕਾਰ ਆਪਣੇ ਹਿਸਾਬ ਨਾਲ ਪੂਰਾ ਬਜਟ ਤਿਆਰ ਕਰੇ।

ਅੰਤਰਿਮ ਬਜਟ ਇੱਕ ਅਸਥਾਈ ਬਜਟ ਹੁੰਦਾ ਹੈ। ਇਸ ਬਜਟ ਵਿੱਚ ਸਰਕਾਰ ਆਮ ਤੌਰ ‘ਤੇ ਟੈਕਸ ਪ੍ਰਣਾਲੀ ਵਿੱਚ ਨਵੇਂ ਐਲਾਨ ਅਤੇ ਬਦਲਾਅ ਕਰਨ ਤੋਂ ਬਚਦੀ ਹੈ। ਇਸ ਬਜਟ ਵਿੱਚ ਪਿਛਲੇ ਸਾਲ ਦੇ ਵਿੱਤੀ ਅੰਕੜਿਆਂ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ। ਅਗਲੀ 1 ਫਰਵਰੀ ਨੂੰ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਮੋਦੀ ਸਰਕਾਰ ਦਾ ਦੂਜਾ ਅੰਤਰਿਮ ਬਜਟ ਪੇਸ਼ ਕਰਣਗੇ। ਇਸ ਤੋਂ ਪਹਿਲਾਂ ਸਾਲ 2019 ਵਿੱਚ ਪੀਯੂਸ਼ ਗੋਇਲ ਨੇ ਅੰਤਰਿਮ ਬਜਟ ਪੇਸ਼ ਕੀਤਾ ਸੀ। ਹਾਲਾਂਕਿ ਅੰਤਰਿਮ ਬਜਟ ਨੂੰ ਲੈ ਕੇ ਭਾਰੀ ਸਿਆਸੀ ਖਿੱਚੋਤਾਣ ਹੋਈ। 2019 ਦੇ ਅੰਤਰਿਮ ਬਜਟ ਵਿੱਚ ਹੀ ਸਰਕਾਰ ਨੇ ਪ੍ਰਧਾਨ ਮੰਤਰੀ ਕਿਸਾਨ ਸਨਮਾਨ ਨਿਧੀ ਯੋਜਨਾ ਦਾ ਐਲਾਨ ਕੀਤਾ ਸੀ। ਵੀਡੀਓ ਦੇਖੋ।