ਅੰਮ੍ਰਿਤਸਰ ਪੈਟਰੋਲ ਪੰਪ ਦੇ ਬਾਹਰ ਜੀਜਾ-ਸਾਲੀ ਹੋਏ ਥੱਪੜੋ-ਥੱਪੜੀ

| Jul 17, 2023 | 4:27 PM

ਅੰਮ੍ਰਿਤਸਰ ਵਿਚ ਜੀਜਾ-ਸਾਲੀ ਵੱਲੋਂ ਸੜਕ ਦੇ ਕਿਨਾਰੇ ਤੇ ਆਪਸ ਵਿਚ ਝਗੜਾ ਕੀਤਾ ਜਾ ਰਿਹਾ ਸੀ ਅਤੇ ਜੀਜਾ ਸਾਲੀ ਤੇ ਇਕ ਮਹਿਲਾਂ ਦੇ ਵੱਲੋਂ ਇਕ ਦੂਸਰੇ ਦੇ ਥੱਪੜ ਜੜੇ ਜਾ ਰਹੇ ਹਨ. ਜਿਸ ਦੀ ਕੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ।

ਅੰਮ੍ਰਿਤਸਰ ਵਿਚ ਇਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਇਸ ਮਾਮਲੇ ਦੇ ਵਿੱਚ ਜੀਜਾ-ਸਾਲੀ ਵੱਲੋਂ ਸੜਕ ਦੇ ਕਿਨਾਰੇ ਤੇ ਆਪਸ ਵਿਚ ਝਗੜਾ ਕੀਤਾ ਜਾ ਰਿਹਾ ਅਤੇ ਜੀਜਾ ਸਾਲੀ ਤੇ ਇਕ ਮਹਿਲਾਂ ਦੇ ਵੱਲੋਂ ਇਕ ਦੂਸਰੇ ਦੇ ਥੱਪੜ ਜੜੇ ਜਾ ਰਹੇ ਹਨ ਜਿਸ ਦੀ ਕੀ ਸੀਸੀਟੀਵੀ ਵੀਡੀਓ ਵੀ ਸਾਹਮਣੇ ਆਈ ਹੈ ਸੀ ਸੀ ਟੀ ਵੀ ਵੀਡੀਓ ਵਿਚ ਸਾਫ ਦੇਖਿਆ ਜਾ ਸਕਦਾ ਹੈ ਕਿ ਕਿਸ ਤਰੀਕੇ ਨਾਲ ਇਹ ਤਿੰਨੇ ਜਣੇ ਆਪਸ ਵਿੱਚ ਮਾਰ-ਪਿਟਾਈ ਕਰ ਰਹੇ ਹਨ ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੀੜਤ ਲੜਕੀ ਨੇ ਦੱਸਿਆ ਕਿ ਉਸ ਦੀ ਵੱਡੀ ਭੈਣ ਦਾ ਵਿਆਹ ਗੁਰਪ੍ਰੀਤ ਸਿੰਘ ਨਾਮਕ ਨੌਜਵਾਨ ਨਾਲ ਹੋਇਆ ਸੀ ਅਤੇ ਉਹ ਜਦੋਂ ਵੀ ਕੰਮ ਤੋਂ ਆਪਣੇ ਘਰ ਵਾਪਸ ਜਾਂਦੀ ਹੈ ਤਾਂ ਰਸਤੇ ਵਿੱਚ ਹੁਣ ਉਸਦਾ ਜੀਜਾ ਗੁਰਪ੍ਰੀਤ ਸਿੰਘ ਅਤੇ ਉਸਦੇ ਇੱਕ ਸਾਥੀ ਰੋਜ਼ਾਨਾ ਹੀ ਉਸ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ ਅਤੇ ਅੱਜ ਵੀ ਉਹ ਰੋਜ਼ਾਨਾ ਦੀ ਤਰ੍ਹਾਂ ਆਪਣੇ ਕੰਮ ਤੋਂ ਘਰ ਆ ਰਹੀ ਸੀ ਤਾਂ ਉਸਦੇ ਜੀਜੇ ਦੇ ਨਾਲ ਇੱਕ ਹੋਰ ਔਰਤ ਸੀ ਅਤੇ ਬਾਅਦ ਵਿੱਚ ਉਸਦੇ ਥੱਪੜ ਵੀ ਮਾਰੇ ਗਏ ਉਨ੍ਹਾਂ ਦੱਸਿਆ ਕਿ ਉਸ ਦੀ ਵੱਡੀ ਭੈਣ ਦਾ ਇਸ ਲੜਕੇ ਦੇ ਨਾਲ ਕੁਝ ਸਮਾਂ ਪਹਿਲਾਂ ਵਿਆਹ ਹੋਇਆ ਸੀ ਲੇਕਿਨ ਹੁਣ ਦੋਵਾਂ ਦੇ ਵਿਚ ਆਪਸੀ ਸਬੰਧ ਠੀਕ ਨਹੀਂ ਹੈ ਅਤੇ ਉਹਨਾਂ ਨੇ ਤਲਾਕ ਦੇ ਲਈ ਹਾਈ ਕੋਰਟ ਵਿੱਚ ਕੇਸ ਵੀ ਚੱਲ ਰਿਹਾ ਹੈ ਜਿਸ ਕਰਕੇ ਉਸ ਦਾ ਜੀਜਾ ਨਜਾਇਜ਼ ਤੌਰ ਤੇ ਉਹਨਾਂ ਨੂੰ ਤੰਗ ਪਰੇਸ਼ਾਨ ਕਰਦਾ ਹੈ ਅਤੇ ਜਿਸ ਤੋਂ ਬਾਅਦ ਲੜਕੀ ਵੱਲੋਂ ਆਪਣੇ ਪਰਿਵਾਰ ਨੂੰ ਫੋਨ ਕਰ ਕੇ ਸੱਦਿਆ ਗਿਆ ਅਤੇ ਹੁਣ ਪਰਿਵਾਰ ਵੱਲੋਂ ਪੁਲੀਸ ਤੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ। ਇਸ ਸਾਰੇ ਮਾਮਲੇ ਵਿੱਚ ਜਦੋਂ ਸ਼ਿਵਾਲਾ ਚੌਕੀ ਪੁਲਸ ਦੇ ਨਾਲ ਗੱਲਬਾਤ ਕੀਤੀ ਤਾਂ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪਰਿਵਾਰਿਕ ਮੈਂਬਰ ਉਨ੍ਹਾਂ ਨੂੰ ਮਿਲਣ ਪਹੁੰਚੇ ਹਨ ਫਿਲਹਾਲ ਉਹਨਾਂ ਦੀ ਕੰਪਲੇਂਟ ਗਈ ਹੈ ਅਤੇ ਇਹ ਮਾਮਲਾ ਰੋਡ ਤੇ ਸਥਿਤ ਪਟਰੋਲ ਪੰਪ ਦਾ ਹੈ ਅਤੇ ਫਿਲਹਾਲ ਉਹਨਾਂ ਵੱਲੋਂ ਮੌਕਾ ਦੇਖਿਆ ਜਾ ਰਿਹਾ ਹੈ ਹੋ ਸਕਦਾ ਹੈ ਕਿ ਇਹ ਮਜੀਠਾ ਰੋਡ ਪੁਲਿਸ ਸਟੇਸ਼ਨ ਦੇ ਅਧੀਨ ਆਉਂਦੀ ਹੋਵੇ ਲੇਕਿਨ ਫਿਲਹਾਲ ਪੀੜਤ ਲੜਕੀ ਦੀ ਦਰਖ਼ਾਸਤ ਦੇ ਉਪਰ ਕਾਰਵਾਈ ਜ਼ਰੂਰ ਕੀਤੀ ਜਾ ਰਹੀ ਹੈ।
Published on: Jul 12, 2023 04:24 PM