ਟੋਕਿਓ ਓਲੰਪਿਕ ਵਿੱਚ ਕਾਂਸ ਮੈਡਲ ਨੇ ਸਾਰੀਆਂ ਦਾ ਹੌਸਲਾ ਵਧਾ ਦਿੱਤਾ ਹੈ, ਹੁਣ ਵਿਸ਼ਵ ਕਪ ਵੀ ਜਿੱਤ ਸਕਦੇ ਹਾਂ: ਮਨਪ੍ਰੀਤ ਸਿੰਘ
ਭਾਰਤ ਵਿੱਚ ਖੇਡੇ ਜਾ ਰਹੇ ਹਾਕੀ ਵਿਸ਼ਵ ਕਪ ਦੇ ਦੋ ਮੈਚ ਟੀਮ ਇੰਡੀਆ ਖੇਡ ਚੁੱਕੀ ਹੈ ਅਤੇ ਉਸਦਾ ਤੀਜਾ ਮੈਚ ਵੇਲਸ ਨਾਲ ਵੀਰਵਾਰ ਸ਼ਾਮ 7 ਵਜੇ ਭੁਵਨੇਸ਼ਵਰ ਦੇ ਮੈਦਾਨ ਵਿੱਚ ਹੋਣਾ ਹੈ।
Hockey World Cup : ਉਸਤੋਂ ਪਹਿਲਾ ਟੀਮ ਇੰਡੀਆ ਦੇ ਸਾਬਕਾ ਕਪਤਾਨ ਅਤੇ ਅਹਿਮ ਖਿਡਾਰੀ ਮਨਪ੍ਰੀਤ ਸਿੰਘ ਨੇ TV9 ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਟੋਕਿਓ ਓਲੰਪਿਕ ਵਿੱਚ ਕਾਂਸ ਪਦਕ ਜਿੱਤਣ ਤੋਂ ਬਾਅਦ ਹੁਣ ਵਿਸ਼ਵ ਕਪ ਦੌਰਾਨ ਸਾਰੀਆਂ ਖਿਡਾਰੀਆਂ ਦਾ ਜੋਸ਼ ਵਧਿਆ ਹੋਇਆ ਹੈ। ਕਾਂਸ ਪਦਕ ਮਗਰੋਂ ਪੰਜਾਬ ਦੀ ਗੱਲ ਕਰਦਿਆਂ ਮਨਪ੍ਰੀਤ ਨੇ ਕਿਹਾ, ਜਦੋਂ ਅਸੀਂ ਅੰਮ੍ਰਿਤਸਰ ਪੁੱਜੇ ਅਤੇ ਉਥੇ ਦਰਬਾਰ ਸਾਹਿਬ ਵਿੱਚ ਮੱਥਾ ਟੇਕਣ ਗਏ ਤਾਂ ਉਥੇ ਲੋਕਾਂ ਦਾ ਪ੍ਰੇਮ-ਪਿਆਰ ਅਤੇ ਜੋਸ਼ੀਲੀ ਗੱਲਾਂ ਸੁਣਕੇ ਸਾਡਾ ਦਿਲ ਭਰ ਆਇਆ। ਲੋਕਾਂ ਦਾ ਕਹਿਣਾ ਸੀ ਕਿ ਉਹ ਲੰਮੇ ਸਮੇਂ ਤੋਂ ਭਾਰਤੀ ਹਾਕੀ ਟੀਮ ਵੱਲੋਂ ਮੈਡਲ ਜਿੱਤਣ ਦੀ ਆਸ ਲਾਏ ਬੈਠੇ ਸੀ ਅਤੇ ਜਦੋਂ ਓਲੰਪਿਕ ਦਾ ਕਾਂਸ ਪਦਕ ਜਿੱਤਿਆ ਤਾਂ ਉਸ ਤੋਂ ਬਾਅਦ ਸਾਰਿਆਂ ਨੂੰ ਹੁਣ ਉੱਮੀਦ ਹੈ ਕਿ ਟੀਮ ਇੰਡੀਆ ਵਿਸ਼ਵ ਕਪ ਵੀ ਜਿੱਤੇਗੀ।