ਰਾਹੁਲ ਗਾਂਧੀ ‘ਤੇ ਬੀਜੇਪੀ ਆਗੂ ਤਰੁਣ ਚੁੱਘ ਦਾ ਹਮਲਾ, ਕਾਂਗਰਸ ਨੂੰ ਦਿੱਤੀ ਚੁਣੌਤੀ
ਭਾਜਪਾ ਦੇ ਸੀਨੀਅਰ ਆਗੂ ਅਤੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਫੌਜ ਦੇ ਉੱਚ ਅਧਿਕਾਰੀ ਪਾਕਿਸਤਾਨ ਦੀ ਬਰਬਾਦੀ ਦੀ ਕਹਾਣੀ ਸੁਣਾ ਰਹੇ ਹਨ। ਰਾਹੁਲ ਗਾਂਧੀ ਦੀ ਪ੍ਰਧਾਨਗੀ ਵਿੱਚ ਵਿਰੋਧੀ ਧਿਰ ਦੇ ਆਗੂ ਇਸ ਗੱਲ੍ਹ ਨੂੰ ਲੈ ਕੇ ਸਵਾਲ ਚੁੱਕ ਰਹੇ ਹਨ।
ਭਾਜਪਾ ਦੇ ਸੀਨੀਅਰ ਆਗੂ ਅਤੇ ਕੌਮੀ ਜਨਰਲ ਸਕੱਤਰ ਤਰੁਣ ਚੁੱਘ ਨੇ ਕਿਹਾ ਕਿ ਫੌਜ ਦੇ ਉੱਚ ਅਧਿਕਾਰੀ ਪਾਕਿਸਤਾਨ ਦੀ ਬਰਬਾਦੀ ਦੀ ਕਹਾਣੀ ਸੁਣਾ ਰਹੇ ਹਨ। ਰਾਹੁਲ ਗਾਂਧੀ ਦੀ ਪ੍ਰਧਾਨਗੀ ਵਿੱਚ ਵਿਰੋਧੀ ਧਿਰ ਦੇ ਆਗੂ ਇਸ ਗੱਲ੍ਹ ਨੂੰ ਲੈ ਕੇ ਸਵਾਲ ਚੁੱਕ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਪਾਕਿਸਤਾਨ ਦੇ ਸੈਨਾ ਪ੍ਰਮੁੱਖ ‘ਤੇ ਤੁਹਾਨੂੰ ਵਿਸ਼ਵਾਸ ਹੈਅਤੇ ਪਾਕਿਸਤਾਨ ਦੀ ਮੀਡੀਆ ਜੋ ਬੋਲੇ ਕਾਂਗਰਸ ਉਸ ਨੂੰ ਆਪਣੀ ਭਾਸ਼ਾ ਬਣਾਉਂਦੀ ਹੈ। ਉਨ੍ਹਾਂ ਨੇ ਤਿੱਖਾ ਹਮਲਾ ਕਰਦੇ ਹੋਈਆਂ ਕਿਹਾ ਕਿ ਕਿ ਅੱਜ ਪਾਕਿਸਤਾਨ ਦਾ ਮੀਡੀਆ ਮੈਨੇਜਮੈਂਟ ਦੇਸ਼ ਦੇ ਅੰਦਰ ਕਾਂਗਰਸ ਪਾਰਟੀ ਕਰ ਰਹੀ ਹੈ।
