ਪੰਜਾਬਦੇਸ਼ਵਿਦੇਸ਼ਐਨਆਰਆਈਟ੍ਰੈਂਡਿੰਗਮਨੋਰੰਜਨਵੈੱਬ ਸਟੋਰੀਜ਼ਖੇਡਾਂਆਟੋਕ੍ਰਾਈਮਧਰਮਵੀਡੀਓਸਿਹਤਲਾਈਫਸਟਾਈਲਕਾਰੋਬਾਰਟੈਕਨੋਲਜੀਫੋਟੋ ਗੈਲਰੀ

Canada ਦੇ PM ਤੇ ਭੜਕੇ ਸਾਬਕਾ CM Captain Amrinder Singh, ਬੋਲੇ- Trudeau ਕਰ ਰਹੇ ਹਨ ਵੋਟ ਬੈਂਕ ਦੀ ਰਾਜਨੀਤੀ

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਟਰੂਡੋ ਬਦਕਿਸਮਤੀ ਨਾਲ ਵੋਟ ਬੈਂਕ ਦੀ ਰਾਜਨੀਤੀ ਦੇ ਜਾਲ ਵਿੱਚ ਫਸ ਗਏ ਹਨ। ਉਨ੍ਹਾਂ ਨੇ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਨੂੰ ਖ਼ਤਰੇ ਚ ਪਾਇਆ ਹੋਇਆ ਹੈ।

simran-kaur
Simran Kaur | Published: 20 Sep 2023 18:17 PM

ਕੈਨੇਡਾ ਦੇ ਪ੍ਰਧਾਨ ਮੰਤਰੀ ਵੱਲੋਂ ਭਾਰਤ ਸਰਕਾਰ ਤੇ ਲਾਏ ਦੋਸ਼ਾਂ ਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਅੱਗੇ ਆਏ ਹਨ। ਭਾਰਤੀ ਜਨਤਾ ਪਾਰਟੀ ਦੇ ਸੀਨੀਅਰ ਆਗੂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦਾ ਦਾਅਵਾ ਗਲਤ ਹੈ। ਅੱਤਵਾਦੀ ਹਰਦੀਪ ਸਿੰਘ ਨਿੱਝਰ ਦਾ ਕਤਲ ਕੈਨੇਡਾ ਦੇ ਸਰੀ ਸਥਿਤ ਗੁਰੂ ਨਾਨਕ ਸਿੱਖ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਦਰਮਿਆਨ ਅੰਦਰੂਨੀ ਕਲੇਸ਼ ਦਾ ਨਤੀਜਾ ਹੈ। ਕੈਪਟਨ ਨੇ ਟਰੂਡੋ ਦੇ ਦਾਅਵਿਆਂ ਨੂੰ ਪੂਰੀ ਤਰ੍ਹਾਂ ਰੱਦ ਕਰ ਦਿੱਤਾ ਹੈ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਟਰੂਡੋ ਬਦਕਿਸਮਤੀ ਨਾਲ ਵੋਟ ਬੈਂਕ ਦੀ ਰਾਜਨੀਤੀ ਦੇ ਜਾਲ ਵਿੱਚ ਫਸ ਗਏ ਹਨ। ਉਨ੍ਹਾਂ ਨੇ ਭਾਰਤ ਅਤੇ ਕੈਨੇਡਾ ਦੇ ਸਬੰਧਾਂ ਨੂੰ ਖ਼ਤਰੇ ਚ ਪਾਇਆ ਹੋਇਆ ਹੈ। ਕੈਪਟਨ ਅਮਰਿੰਦਰ ਨੇ ਕਿਹਾ ਕਿ ਕਿਸੇ ਵੀ ਦੇਸ਼ ਦੇ ਪ੍ਰਧਾਨ ਮੰਤਰੀ ਵੱਲੋਂ ਬਿਨਾਂ ਸਬੂਤਾਂ ਦੇ ਬਿਆਨ ਦੇਣਾ ਬਹੁਤ ਗੈਰ-ਜ਼ਿੰਮੇਵਾਰਾਨਾ ਹੈ। ਕਿਉਂਕਿ ਉਹ ਇਹ ਸਭ ਵੋਟ ਬੈਂਕ ਲਈ ਕਰ ਰਹੇ ਹਨ।

ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਉਥੇ ਭਾਰਤੀ ਲੋਕਾਂ ਤੇ ਹਮਲਾ ਕੀਤਾ ਗਿਆ ਅਤੇ ਡਿਪਲੋਮੈਟਾਂ ਨੂੰ ਧਮਕੀਆਂ ਦਿੱਤੀਆਂ ਗਈਆਂ, ਪਰ ਕੈਨੇਡੀਅਨ ਸਰਕਾਰ ਨੇ ਕੋਈ ਸੁਧਾਰਾਤਮਕ ਕਾਰਵਾਈ ਨਹੀਂ ਕੀਤੀ। ਕੀ ਕੈਨੇਡਾ ਦੀ ਸਰਕਾਰ ਨੇ ਉਥੇ ਭਾਰਤੀ ਦੂਤਾਵਾਸਾਂ ਤੇ ਹਮਲਾ ਕਰਨ ਵਾਲੇ ਦੋਸ਼ੀਆਂ ਖਿਲਾਫ ਕੋਈ ਕਾਰਵਾਈ ਕੀਤੀ ਹੈ? ਅਜਿਹੇ ਦੋਸ਼ ਲਗਾ ਕੇ ਟਰੂਡੋ ਅਪਣੇ ਦੇਸ਼ ਵਿੱਚ ਭਾਰਤ ਵਿਰੋਧੀ ਗਤੀਵਿਧੀਆਂ ਨੂੰ ਰੋਕਣ ਵਿੱਚ ਆਪਣੀਆਂ ਨਾਕਾਮੀਆਂ ਤੋਂ ਧਿਆਨ ਹਟਾਉਣ ਦੀ ਕੋਸ਼ਿਸ਼ ਕਰ ਰਹੇ ਹਨ।

ਕੈਪਟਨ ਨੇ ਕਿਹਾ ਕਿ 2018 ਵਿੱਚ ਭਾਰਤ ਫੇਰੀ ਦੌਰਾਨ ਜਦੋਂ ਉਹ ਟਰੂਡੋ ਨੂੰ ਅੰਮ੍ਰਿਤਸਰ ਦੇ ਇੱਕ ਹੋਟਲ ਵਿੱਚ ਮਿਲੇ ਸਨ ਤਾਂ ਉਨ੍ਹਾਂ ਨੇ ਉਨ੍ਹਾਂ ਨਾਲ ਸਾਰੀ ਜਾਣਕਾਰੀ ਸਾਂਝੀ ਕੀਤੀ ਸੀ। ਕੈਪਟਨ ਨੇ ਕਿਹਾ ਕਿ ਉਨ੍ਹਾਂ ਨੇ ਕੈਨੇਡਾ ਦੇ ਤਤਕਾਲੀ ਰੱਖਿਆ ਮੰਤਰੀ ਹਰਜੀਤ ਸਿੰਘ ਸੱਜਣ ਨੂੰ ਆਪਣੀ ਭਾਰਤ ਫੇਰੀ ਦੌਰਾਨ ਮਿਲਣ ਤੋਂ ਇਨਕਾਰ ਕਰ ਦਿੱਤਾ ਸੀ। ਕਿਉਂਕਿ ਸੱਜਣ ਵਰਲਡ ਸਿੱਖ ਆਰਗੇਨਾਈਜੇਸ਼ਨ ਨਾਲ ਜੁੜਿਆ ਹੋਇਆ ਸੀ, ਜੋ ਭਾਰਤ ਵਿਰੋਧੀ ਗਤੀਵੀਧੀਆਂ ਵਿੱਚ ਸ਼ਾਮਲ ਸੀ।

Follow Us
Latest Stories
ਸੁਖਦੇਵ ਸਿੰਘ ਗੋਗਾਮੇੜੀ ਕਤਲ ਕੇਸ 'ਚ ਨਵਾਂ ਖੁਲਾਸਾ, ਮੁਲਜ਼ਮਾਂ ਨੇ ਸਬੂਤ ਨਸ਼ਟ ਕਰਨ ਦੀ ਕੀਤੀ ਸੀ ਕੋਸ਼ਿਸ਼
ਸੁਖਦੇਵ ਸਿੰਘ ਗੋਗਾਮੇੜੀ ਕਤਲ ਕੇਸ 'ਚ ਨਵਾਂ ਖੁਲਾਸਾ, ਮੁਲਜ਼ਮਾਂ ਨੇ ਸਬੂਤ ਨਸ਼ਟ ਕਰਨ ਦੀ ਕੀਤੀ ਸੀ ਕੋਸ਼ਿਸ਼...
ਅਨੁਰਾਗ ਠਾਕੁਰ ਨੇ ਕਾਂਗਰਸ 'ਤੇ ਵਰ੍ਹਦਿਆਂ ਕਿਹਾ, 'ਅਸੀਂ ਭਾਰਤ ਦੇ ਟੁਕੜੇ ਨਹੀਂ ਹੋਣ ਦੇਵਾਂਗੇ'
ਅਨੁਰਾਗ ਠਾਕੁਰ ਨੇ ਕਾਂਗਰਸ 'ਤੇ ਵਰ੍ਹਦਿਆਂ ਕਿਹਾ, 'ਅਸੀਂ ਭਾਰਤ ਦੇ ਟੁਕੜੇ ਨਹੀਂ ਹੋਣ ਦੇਵਾਂਗੇ'...
ਗੋਗਾਮੇਡੀ ਦੇ ਕਾਤਲ ਦਾ ਪੰਜਾਬ ਨਾਲ ਕੁਨੈਕਸ਼ਨ!
ਗੋਗਾਮੇਡੀ ਦੇ ਕਾਤਲ ਦਾ ਪੰਜਾਬ ਨਾਲ ਕੁਨੈਕਸ਼ਨ!...
ਮਿਚੌਂਗ ਦਾ ਕਲਾਈਮੈਕਸ ਆਉਣਾ ਅਜੇ ਬਾਕੀ ਹੈ, ਟ੍ਰੇਲਰ 'ਚ ਹੀ ਤਬਾਹੀ... ਆਂਧਰਾ-ਤਾਮਿਲਨਾਡੂ 'ਚ ਕਿਵੇਂ ਹਨ ਤਿਆਰੀਆਂ?
ਮਿਚੌਂਗ ਦਾ ਕਲਾਈਮੈਕਸ ਆਉਣਾ ਅਜੇ ਬਾਕੀ ਹੈ, ਟ੍ਰੇਲਰ 'ਚ ਹੀ ਤਬਾਹੀ... ਆਂਧਰਾ-ਤਾਮਿਲਨਾਡੂ 'ਚ ਕਿਵੇਂ ਹਨ ਤਿਆਰੀਆਂ?...
ਕੀ ਅਰਵਿੰਦ ਕੇਜਰੀਵਾਲ ਹੋਣਗੇ ਗ੍ਰਿਫਤਾਰ? 'ਆਪ' ਨੂੰ ਕਿਸ ਗੱਲ ਦਾ ਸਤਾ ਰਿਹਾ ਡਰ?
ਕੀ ਅਰਵਿੰਦ ਕੇਜਰੀਵਾਲ ਹੋਣਗੇ ਗ੍ਰਿਫਤਾਰ? 'ਆਪ' ਨੂੰ ਕਿਸ ਗੱਲ ਦਾ ਸਤਾ ਰਿਹਾ ਡਰ?...
ਸੰਸਦ ਵਿੱਚ ਪੀਐੱਮ ਮੋਦੀ ਦਾ ਨਿੱਘਾ ਸਵਾਗਤ, ਲੱਗੇ ਨਾਅਰੇ
ਸੰਸਦ ਵਿੱਚ ਪੀਐੱਮ ਮੋਦੀ ਦਾ ਨਿੱਘਾ ਸਵਾਗਤ, ਲੱਗੇ ਨਾਅਰੇ...
Rajasthan Election Results 2023: ਰਾਜਸਥਾਨ ਵਿੱਚ ਰਿਵਾਜ ਕਾਇਮ, ਇਹ 9 ਵੱਡੇ ਫੈਕਟਰ ਬਣੇ ਕਾਂਗਰਸ ਦੀ ਹਾਰ ਦਾ ਕਾਰਨ
Rajasthan Election Results 2023: ਰਾਜਸਥਾਨ ਵਿੱਚ ਰਿਵਾਜ ਕਾਇਮ, ਇਹ 9 ਵੱਡੇ ਫੈਕਟਰ ਬਣੇ ਕਾਂਗਰਸ ਦੀ ਹਾਰ ਦਾ ਕਾਰਨ...
Results 2023: MP ਵਿੱਚ ਭਾਜਪਾ ਨੂੰ ਪੂਰਨ ਬਹੁਮਤ, ਸ਼ਿਵਰਾਜ ਸਿੰਘ ਚੌਹਾਨ ਬੋਲੇ-ਪੀਐਮ ਮੋਦੀ ਦੀ ਅਪੀਲ ਦਾ ਅਸਰ
Results 2023: MP ਵਿੱਚ ਭਾਜਪਾ ਨੂੰ ਪੂਰਨ ਬਹੁਮਤ, ਸ਼ਿਵਰਾਜ ਸਿੰਘ ਚੌਹਾਨ ਬੋਲੇ-ਪੀਐਮ ਮੋਦੀ ਦੀ ਅਪੀਲ ਦਾ ਅਸਰ...
ਸੰਗਰੂਰ ਦੇ ਮੈਰੀਟੋਰੀਅਮ ਸਕੂਲ ਦੇ ਕੰਟੀਨ ਦਾ ਖਾਣਾ ਖਾ ਬੱਚਿਆਂ ਦੀ ਵਿਗੜੀ ਸਿਹਤ
ਸੰਗਰੂਰ ਦੇ ਮੈਰੀਟੋਰੀਅਮ ਸਕੂਲ ਦੇ ਕੰਟੀਨ ਦਾ ਖਾਣਾ ਖਾ ਬੱਚਿਆਂ ਦੀ ਵਿਗੜੀ ਸਿਹਤ...
Stories