ਭਾਖੜਾ ਦੇ ਪਾਣੀ ਦਾ ਪੱਧਰ 3 ਫੁੱਟ ਹੇਠਾਂ ਪਰ ਟਲਿਆ ਨਹੀਂ ਖ਼ਤਰਾ Punjabi news - TV9 Punjabi

ਭਾਖੜਾ ਦੇ ਪਾਣੀ ਦਾ ਪੱਧਰ 3 ਫੁੱਟ ਹੇਠਾਂ ਪਰ ਟਲਿਆ ਨਹੀਂ ਖ਼ਤਰਾ

Updated On: 

16 Aug 2023 17:10 PM

ਐਨਡੀਆਰਐਫ (NDRF) ਦੀਆਂ ਟੀਮਾਂ ਨੇ ਪਿੰਡਾਂ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਦੀ ਸੂਚਨਾ ਮਿਲਣ ਤੋਂ ਬਾਅਦ ਕੁਝ ਥਾਵਾਂ ਤੇ ਚਾਰਜ ਸੰਭਾਲ ਲਿਆ ਹੈ।

Follow Us On

ਪੰਜਾਬ ਵਿੱਚ ਇੱਕ ਵਾਰ ਫਿਰ ਹੜ੍ਹ ਵਰਗ੍ਹੇ ਹਾਲਾਤ ਬਣ ਗਏ ਹਨ। ਸਤਲੁਜ ਦਰਿਆ ਤੇ ਬਣਿਆ ਦੇਸ਼ ਦਾ ਦੂਜਾ ਸਭ ਤੋਂ ਵੱਡਾ ਭਾਖੜਾ ਡੈਮ ਅਤੇ ਬਿਆਸ ਦਰਿਆ ਤੇ ਪੌਂਗ ਡੈਮ ਦੋਵੇਂ ਹੀ ਖ਼ਤਰੇ ਦੇ ਨਿਸ਼ਾਨ ਤੇ ਪਹੁੰਚ ਗਏ ਹਨ।ਸੋਮਵਾਰ ਨੂੰ ਕਰੀਬ 35 ਸਾਲਾਂ ਬਾਅਦ ਭਾਖੜਾ ਦੇ ਫਲੱਡ ਗੇਟ 10 ਫੁੱਟ ਤੋਂ ਜਿਆਦਾ ਖੋਲ੍ਹੇ ਗਏ ਸਨ, ਜਿਨ੍ਹਾਂ ਨੂੰ ਬੀਤੀ ਰਾਤ ਬੰਦ ਕਰ ਦਿੱਤਾ ਗਿਆ, ਪਰ ਪੌਂਗ ਡੈਮ ਤੋਂ ਲਗਾਤਾਰ ਪਾਣੀ ਛੱਡਿਆ ਜਾ ਰਿਹਾ ਹੈ।

ਭਾਖੜਾ ਡੈਮ ਵਿੱਚ 76898 ਕਿਊਸਿਕ ਪਾਣੀ ਦਾ ਪੱਧਰ ਦਰਜ ਕੀਤਾ ਗਿਆ ਹੈ। ਜਦਕਿ ਭਾਖੜਾ ਡੈਮ ਤੋਂ ਟਰਬਾਈਨਾਂ ਰਾਹੀਂ ਸਿਰਫ਼ 83703 ਕਿਊਸਿਕ ਪਾਣੀ ਹੀ ਛੱਡਿਆ ਗਿਆ। ਉੱਧਰ, ਬਿਆਸ ਦੇ ਪਾਣੀ ਦਾ ਪੱਧਰ ਵਧਣ ਕਾਰਨ ਕਪੂਰਥਲਾ ਦੇ ਭੁਲੱਥ ਵਿੱਚ ਵੀ ਹਾਲਾਤ ਕਾਬੂ ਤੋਂ ਬਾਹਰ ਹੁੰਦੇ ਜਾ ਰਹੇ ਹੈ। ਮੰਡ ਤਲਵੰਡੀ ਕੂਕਾ, ਮੰਡ ਸਰਦਾਰ ਸਾਹਿਬ, ਮੰਡ ਰਾਏਪੁਰ ਅਰਾਈਆਂ ਆਦਿ ਪਿੰਡਾਂ ਵਿੱਚ ਦਰਿਆ ਬਿਆਸ ਦੇ ਕੰਢਿਆਂ ਤੋਂ ਪਾਣੀ ਆਉਣਾ ਸ਼ੁਰੂ ਹੋ ਗਿਆ ਹੈ। ਉੱਧਰ, ਗੁਰਦਾਸਪੁਰ ਅਤੇ ਹੁਸ਼ਿਆਰਪੁਰ ਚ ਰੈਸਕਿਊ ਆਪ੍ਰੇਸ਼ਨ ਚਲਾਏ ਜਾ ਰਹੇ ਹਨ। ਤਾਂ ਨਾਲ ਹੀਐਨਡੀਆਰਐਫ ਨੇ ਵੀ ਮੋਰਚਾ ਸੰਭਾਲ ਲਿਆ ਹੈ।

ਇਲਾਕਿਆਂ ਦਾ ਜਾਇਜ਼ਾ ਲੈਂਦਿਆਂ ਮੰਤਰੀ ਹਰਜੋਤ ਬੈਂਸ ਖੁਦ ਹੜ੍ਹ ਪ੍ਰਭਾਵਿਤ ਪਿੰਡਾਂ ਵਿੱਚ ਪੁੱਜੇ। ਪਿੰਡ ਬੇਲਾ ਧਿਆਨੀ ਪਹੁੰਚੇ ਮੰਤਰੀ ਬੈਂਸ ਨੇ ਦੱਸਿਆ ਕਿ ਪਿੰਡਾਂ ਵਿੱਚ ਰਾਤ ਵੇਲੇ ਪਾਣੀ ਦਾ ਪੱਧਰ ਘੱਟਣਾ ਸ਼ੁਰੂ ਹੋ ਗਿਆ ਹੈ। ਪਰ ਹਰਸਾ ਬੇਲਾ ਵਿੱਚ ਸਥਿਤੀ ਮਾੜੀ ਹੈ। ਸਥਿਤੀ ਤੇ ਕਾਬੂ ਪਾਉਣ ਲਈ NDRF, ਫੌਜ ਅਤੇ ਹਵਾਈ ਸੈਨਾ ਦੀ ਮਦਦ ਲਈ ਜਾ ਰਹੀ ਹੈ।

ਐਨਡੀਆਰਐਫ (NDRF) ਦੀਆਂ ਟੀਮਾਂ ਨੇ ਪਿੰਡਾਂ ਅਤੇ ਨੀਵੇਂ ਇਲਾਕਿਆਂ ਵਿੱਚ ਪਾਣੀ ਭਰਨ ਦੀ ਸੂਚਨਾ ਮਿਲਣ ਤੋਂ ਬਾਅਦ ਕੁਝ ਥਾਵਾਂ ਤੇ ਚਾਰਜ ਸੰਭਾਲ ਲਿਆ ਹੈ। ਸ਼ਹੀਦ ਜਤਿੰਦਰ ਕੁਮਾਰ ਦਾ ਘਰ ਵੀ ਇਸ ਸਮੇਂ ਪਾਣੀ ਵਿੱਚ ਘਿਰਿਆ ਹੋਇਆ ਹੈ। ਸ਼ਹੀਦ ਦੇ ਪਰਿਵਾਰ ਨੂੰ ਸੁਰੱਖਿਅਤ ਥਾਂ ਤੇ ਪਹੁੰਚਾਉਣ ਲਈ ਕੁਝ ਸਮਾਜ ਸੇਵੀ ਉਨ੍ਹਾਂ ਦੇ ਘਰ ਪੁੱਜੇ ਅਤੇ ਸਥਿਤੀ ਦਾ ਜਾਇਜ਼ਾ ਲਿਆ।

ਦੂਜੇ ਪਾਸੇ ਪੌਂਗ ਡੈਮ ਕਾਰਨ ਬਿਆਸ ਦੇ ਪਾਣੀ ਦਾ ਪੱਧਰ ਵਧ ਗਿਆ ਹੈ। ਬੀਤੀ ਰਾਤ ਪੌਂਗ ਡੈਮ ਤੋਂ 1.60 ਲੱਖ ਕਿਊਸਿਕ ਪਾਣੀ ਛੱਡਿਆ ਗਿਆ ਸੀ, ਜਿਸ ਦੀ ਮਾਤਰਾ ਆਉਣ ਵਾਲੇ ਦਿਨਾਂ ਵਿੱਚ ਵਧ ਸਕਦੀ ਹੈ। ਡੀਸੀ ਗੁਰਦਾਸਪੁਰ ਕੋਮਲ ਮਿੱਤਲ ਨੇ ਦੱਸਿਆ ਕਿ ਬਿਆਸ ਦਰਿਆ ਦੇ ਆਸ-ਪਾਸ ਦੇ ਪਿੰਡਾਂ ਵਿੱਚ ਪਾਣੀ ਦਾਖਲ ਹੋ ਗਿਆ ਹੈ।

ਮੁਕੇਰੀਆਂ ਦੇ ਕੁਝ ਪਿੰਡਾਂ ਤੋਂ ਇਲਾਵਾ ਬਿਆਸ ਦਾ ਪਾਣੀ ਓਵਰਫਲੋ ਹੋ ਕੇ ਮਹਿਤਾਬਪੁਰ, ਮੋਤਲਾ, ਹਲੇਤ, ਜਨਾਰਦਨ, ਤਲਵਾੜਾ ਦੀਆਂ 52 ਬੈਰਾਜ ਵਿੱਚ ਦਾਖਲ ਹੋ ਗਿਆ ਹੈ। ਡੀਸੀ ਕੋਮਲ ਮਿੱਤਲ ਨੇ ਮੌਕੇ ਤੇ ਜਾ ਕੇ ਲੋਕਾ ਨੂੰ ਉੱਚੇ ਸਥਾਨਾਂ ਤੇ ਜਾਣ ਦੀ ਅਪੀਲ ਕੀਤੀ। ਉਨ੍ਹਾਂ ਕਿਹਾ ਕਿ ਹੇਠਲੇ ਇਲਾਕਿਆਂ ਵਿੱਚ ਲੋਕ ਵੱਡੀ ਗਿਣਤੀ ਵਿੱਚ ਰਹਿੰਦੇ ਹਨ। ਇਸ ਲਈ ਸਮਾਂ ਰਹਿੰਦੇ ਉਨ੍ਹਾਂ ਨੂੰ ਸੁਰੱਖਿਅਤ ਅਸਥਾਨਾਂ ਤੇ ਜਾਣਾ ਚਾਹੀਦਾ ਹੈ।

Exit mobile version