ਪੰਜਾਬ ਚੋਣਾਂ 2027: ਕੀ 50% ਮੌਜੂਦਾ ਵਿਧਾਇਕਾਂ ਦੀਆਂ ਟਿਕਟਾਂ ਕੱਟ ਰਹੀ ਹੈ AAP ? CM ਮਾਨ ਨੇ ਦਿੱਤਾ ਜਵਾਬ
ਸੀਐੱਮ ਭਗਵੰਤ ਮਾਨ ਨੇ ਅੱਗੇ ਕਿਹਾ ਕਿ ਜਿਨ੍ਹਾਂ ਵਿਧਾਇਕਾਂ ਨੇ ਚੰਗਾ ਕੰਮ ਕੀਤਾ ਹੈ, ਉਨ੍ਹਾਂ ਨੂੰ ਮੁੜ ਮੌਕਾ ਵੀ ਦਿੱਤਾ ਗਿਆ ਹੈ। ਮੁੱਖ ਮੰਤਰੀ ਨੇ ਦਾਅਵਾ ਕੀਤਾ ਕਿ AAP ਵਿੱਚ ਟਿਕਟ ਦੇਣ ਲਈ ਨਾ ਤਾਂ ਕੋਈ ਲੌਬਿੰਗ ਹੁੰਦੀ ਹੈ, ਨਾ ਸਿਫ਼ਾਰਸ਼ ਅਤੇ ਨਾ ਹੀ ਕਿਸੇ ਦਾ ਕੋਟਾ ਚੱਲਦਾ ਹੈ, ਸਗੋਂ ਪਾਰਟੀ ਸਰਵੇ ਕਰਵਾਉਂਦੀ ਹੈ ਅਤੇ ਜਨਤਾ ਦੀ ਪਸੰਦ ਦੇ ਆਧਾਰ 'ਤੇ ਹੀ ਉਮੀਦਵਾਰਾਂ ਦੀ ਚੋਣ ਕਰਦੀ ਹੈ।
ਆਮ ਆਦਮੀ ਪਾਰਟੀ ਦੇ ਵਿਧਾਇਕਾਂ ਦੇ ਬਾਗ਼ੀ ਹੋਣ ਅਤੇ ਕੁਝ ਆਗੂਆਂ ਦੇ ਭਾਜਪਾ ਵਿੱਚ ਜਾਣ ਦੇ ਸਵਾਲ ‘ਤੇ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਜਿਨ੍ਹਾਂ ਵਿਧਾਇਕਾਂ ਦੀਆਂ ਟਿਕਟਾਂ ਕੱਟੀਆਂ ਜਾ ਰਹੀਆਂ ਹਨ, ਉਹ ਪਾਰਟੀ ਛੱਡ ਸਕਦੇ ਹਨ। ਉਨ੍ਹਾਂ ਕਿਹਾ ਕਿ ਆਉਣ ਵਾਲੇ ਦਿਨਾਂ ਵਿੱਚ ਵੀ ਦੋ-ਚਾਰ ਵਿਧਾਇਕ ਅਜਿਹਾ ਕਰ ਸਕਦੇ ਹਨ। ਮਾਨ ਨੇ ਸਪੱਸ਼ਟ ਕੀਤਾ ਕਿ ਜਦੋਂ ਪਾਰਟੀ ਨੇ ਇਨ੍ਹਾਂ ਆਗੂਆਂ ਨੂੰ ਵਿਧਾਇਕ ਬਣਾਇਆ ਸੀ, ਉਦੋਂ ਇਨ੍ਹਾਂ ਨੂੰ ਘਰੋਂ ਚੁੱਕ ਕੇ ਲਿਆਂਦਾ ਗਿਆ ਸੀ—ਇਹ ਕੋਈ ਪੱਕੀ ਨੰਬਰਦਾਰੀ ਨਹੀਂ ਹੈ ਕਿ ਟਿਕਟ ਹਮੇਸ਼ਾ ਉਸੇ ਕੋਲ ਹੀ ਰਹੇਗੀ।
Loading...
Unable to load recommendations.
Follow Us
