ਸੂਬੇ ਵਿੱਚ ਨਿਵੇਸ਼ ਕ੍ਰਾਂਤੀ ਲਿਆਵੇਗੀ ਸਰਕਾਰ : ਮੁੱਖ ਮੰਤਰੀ
Updated On: 13 Feb 2023 18:18:PM
ਮੁੱਖ ਮੰਤਰੀ ਭਗਵੰਤ ਮਾਨ ਨੇ ਦਾਅਵਾ ਕੀਤਾ ਹੈ ਕਿ ਸੂਬੇ ‘ਚ ਛੇਤੀ ਹੀ ਨਿਵੇਸ਼ ਕ੍ਰਾਂਤੀ ਲਿਆਈ ਜਾਵੇਗੀ। ਮੁੱਖ ਮੰਤਰੀ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੇਲ੍ਹੇ ਸਨਅਤ ਪੰਜਾਬ ਛੱਡ ਕੇ ਚਲੀ ਗਈ ਸੀ। ਉਨ੍ਹਾਂ ਦੀ ਲਾਪਰਵਾਹੀ ਕਰਕੇ ਸੂਬੇ ‘ਚ ਨਵੇਂ ਉਦਯੋਗ ਆਉਣੇ ਬੰਦ ਹੋ ਗਏ ਸਨ।ਸੀਐੱਮ ਨੇ ਕਿਹਾ ਕਿ ਉਨ੍ਹਾਂ ਦੀ ਸਰਕਾਰ ਪੰਜਾਬ ਵਿੱਚ ਉਦਯੋਗਾਂ ਨੂੰ ਵਾਪਸ ਲਿਆਵੇਗੀ। ਪੰਜਾਬ ‘ਚ ਨਿਵੇਸ਼ ਲਿਆਉਣ ਲਈ ਭਰਪੂਰ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਨੇ ਬੰਗਲੁਰੂ, ਚੈਨਈ, ਹੈਦਰਾਬਾਦ ਅਤੇ ਮੁੰਬਈ ਜਾ ਕੇ ਖੁਦ ਕਾਰੋਬਾਰੀਆਂ ਨੂੰ ਸੱਦਾ ਦਿੱਤਾ ਹੈ। ਉਨ੍ਹਾਂ ਦਾਅਵਾ ਕੀਤਾ ਕਿ 10 ਮਹੀਨਿਆਂ ਚ 38 ਹਜ਼ਾਰ 175 ਕਰੋੜ ਰੁਪਏ ਦੀ ਇੰਡਸਟਰੀ ਪੰਜਾਬ ਵਿੱਚ ਆ ਚੁੱਕੀ ਹੈ। ਆਉਣ ਵਾਲੇ ਦਿਨਾਂ ਚ ਪੰਜਾਬ ਚ 40 ਹਜਾਰ ਕਰੋੜ ਦਾ ਨਿਵੇਸ਼ ਆਵੇਗ, ਜਿਸ ਨਾਲ 2.43 ਲੱਖ ਲੋਕਾਂ ਨੂੰ ਰੁਜਗਾਰ ਮਿਲੇਗਾ।