ਪੰਜਾਬ 'ਚ ਕਾਂਗਰਸੀ ਆਗੂਆਂ ਦਾ ਰਾਮ ਪ੍ਰੇਮ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਘਰ-ਘਰ ਜਾ ਕੇ ਵੰਡੀਆਂ ਮਠਿਆਈਆਂ Punjabi news - TV9 Punjabi

ਪੰਜਾਬ ‘ਚ ਕਾਂਗਰਸੀ ਆਗੂਆਂ ਦਾ ਰਾਮ ਪ੍ਰੇਮ, ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਘਰ-ਘਰ ਜਾ ਕੇ ਵੰਡੀਆਂ ਮਠਿਆਈਆਂ

Published: 

20 Jan 2024 21:08 PM

ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਘਰ-ਘਰ ਜਾ ਕੇ ਮਠਿਆਈਆਂ ਵੰਡ ਰਹੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਇਹ ਸਾਡੇ ਲਈ ਬਹੁਤ ਪਵਿੱਤਰ ਤਿਉਹਾਰ ਹੈ। ਭਗਵਾਨ ਸ਼੍ਰੀ ਰਾਮ ਸਾਡੇ ਸਾਰਿਆਂ ਦੇ ਹਨ।

Follow Us On

ਰਾਮ ਮੰਦਰ ਵਿੱਚ ਪ੍ਰਾਣ ਪ੍ਰਤਿਸ਼ਠਾ ਨੂੰ ਲੈ ਕੇ ਕਾਂਗਰਸ ਵਿੱਚ ਭੰਬਲਭੂਸਾ ਸਾਫ਼ ਦਿਖਾਈ ਦੇ ਰਿਹਾ ਹੈ। ਇੱਕ ਪਾਸੇ ਹਾਈਕਮਾਂਡ ਪ੍ਰਾਣ ਪ੍ਰਤਿਸ਼ਠਾ ਦੇ ਆਯੋਜਨ ਤੋਂ ਕੰਨੀ ਕਰਦੇ ਹੋਏ ਨਜ਼ਰ ਆ ਰਹੀ ਹੈ, ਉਥੇ ਹੀ ਕਈ ਆਗੂ ਰਾਮ ਦੀ ਭਗਤੀ ਵਿੱਚ ਲੀਨ ਨਜ਼ਰ ਆ ਰਹੇ ਹਨ। ਇਸ ਦੌਰਾਨ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਘਰ-ਘਰ ਜਾ ਕੇ ਮਠਿਆਈਆਂ ਵੰਡ ਰਹੇ ਹਨ। ਰਾਜਾ ਵੜਿੰਗ ਨੇ ਕਿਹਾ ਕਿ ਮੈਂ ਸਮਝਦਾ ਹਾਂ ਕਿ ਇਹ ਸਾਡੇ ਲਈ ਬਹੁਤ ਪਵਿੱਤਰ ਤਿਉਹਾਰ ਹੈ। ਭਗਵਾਨ ਸ਼੍ਰੀ ਰਾਮ ਸਾਡੇ ਸਾਰਿਆਂ ਦੇ ਹਨ, ਉਨ੍ਹਾਂ ਨੂੰ ਯਾਦ ਕਰਦੇ ਹੋਏ ਮੈਂ ਸ੍ਰੀ ਮੁਕਤਸਰ ਸਾਹਿਬ ਦੇ ਗਿੱਦੜਬਾਹਾ ਦੀ ਸਮੂਹ ਸੰਗਤਾਂ ਨੂੰ ਵਧਾਈ ਦਿੰਦਾ ਹਾਂ। ਵੀਡੀਓ ਦੇਖੋ

Exit mobile version