Ram Mandir: ਪ੍ਰਾਣ ਪ੍ਰਤਿਸ਼ਠਾ ਦਾ ਸੱਦਾ ਠੁਕਰਾਉਣ ‘ਤੇ ਸੰਤਾਂ ਨੇ ਕਾਂਗਰਸ ‘ਤੇ ਪ੍ਰਗਟਾਈ ਨਰਾਜ਼ਗੀ, ਦਿੱਤੀ ਤਿੱਖੀ ਪ੍ਰਤੀਕਿਰਿਆ
ਸੰਤ ਰਾਜੂ ਦਾਸ ਨੇ ਕਿਹਾ ਕਿ ਕਾਂਗਰਸ ਨੇ ਪਹਿਲਾਂ ਵੀ ਅਯੁੱਧਿਆ ਦਾ ਅਪਮਾਨ ਕੀਤਾ ਹੈ ਪਰ ਇਕ ਵਾਰ ਫਿਰ ਉਨ੍ਹਾਂ ਨੂੰ ਮੌਕਾ ਦਿੱਤਾ ਗਿਆ ਜਿਸ ਨੂੰ ਉਨ੍ਹਾਂ ਨੇ ਠੁਕਰਾ ਦਿੱਤਾ। ਉਨ੍ਹਾਂ ਕਿਹਾ ਕਿ ਜੋ ਲੋਕ ਰਾਮ ਦੇ ਖਿਲਾਫ ਹਨ, ਉਨ੍ਹਾਂ ਨੂੰ ਅਯੁੱਧਿਆ ਆਉਣ ਦੀ ਲੋੜ ਨਹੀਂ ਹੈ।
ਸੰਤਾਂ ਨੇ ਰਾਮ ਮੰਦਿਰ ਦੇ ਪਵਿੱਤਰ ਸਮਾਗਮ ਦੇ ਸੱਦੇ ਨੂੰ ਠੁਕਰਾਏ ਜਾਣ ‘ਤੇ ਕਾਂਗਰਸ ਵਿਰੁੱਧ ਨਾਰਾਜ਼ਗੀ ਜ਼ਾਹਰ ਕੀਤੀ ਹੈ। ਸੰਤਾਂ ਨੇ ਤਿੱਖੀ ਪ੍ਰਤੀਕਿਰਿਆ ਦਿੰਦਿਆਂ ਕਾਂਗਰਸ ‘ਤੇ ਹਮਲਾ ਬੋਲਿਆ ਹੈ। ਮਹੰਤ ਰਾਜੂ ਦਾਸ ਨੇ ਕਿਹਾ ਕਿ ਕਾਂਗਰਸ ਨੇ ਪਹਿਲਾਂ ਵੀ ਅਯੁੱਧਿਆ ਦਾ ਅਪਮਾਨ ਕੀਤਾ ਹੈ ਪਰ ਇਕ ਵਾਰ ਫਿਰ ਉਨ੍ਹਾਂ ਨੂੰ ਮੌਕਾ ਦਿੱਤਾ ਗਿਆ ਜਿਸ ਨੂੰ ਉਨ੍ਹਾਂ ਨੇ ਠੁਕਰਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੋ ਲੋਕ ਰਾਮ ਦੇ ਖਿਲਾਫ ਹਨ, ਉਨ੍ਹਾਂ ਨੂੰ ਅਯੁੱਧਿਆ ਆਉਣ ਦੀ ਲੋੜ ਨਹੀਂ ਹੈ। ਸੰਤ ਰਾਜੂ ਦਾਸ ਨੇ ਕਿਹਾ ਕਿ ਕਾਂਗਰਸ ਨੇ ਸੱਦਾ ਠੁਕਰਾ ਕੇ ਬਹੁਤ ਚੰਗਾ ਕੀਤਾ ਹੈ। ਸੰਤ ਕਰਪੱਤਰੀ ਮਹਾਰਾਜ ਨੇ ਕਿਹਾ ਕਿ ਕਾਂਗਰਸ ਅਯੁੱਧਿਆ ਨਹੀਂ ਆਉਣਾ ਚਾਹੁੰਦੀ ਕਿਉਂਕਿ ਮੁਸਲਿਮ ਵੋਟਾਂ ਖੁੱਸਣ ਦਾ ਡਰ ਹੈ। ਵੀਡੀਓ ਦੇਖੋ
Latest Videos