Haryana Election Voting: ਅਨਿਲ ਵਿੱਜ ਨੇ ਤੀਜੀ ਵਾਰ ਭਾਜਪਾ ਦੀ ਸਰਕਾਰ ਬਣਾਉਣ ਦਾ ਕੀਤਾ ਦਾਅਵਾ

| Edited By: Isha Sharma

Oct 05, 2024 | 12:23 PM

ਅਨਿਲ ਵਿੱਜ ਨੇ ਕਿਹਾ ਕਿ ਹਰਿਆਣਾ ਵਿੱਚ ਭਾਜਪਾ ਦੀ ਸਰਕਾਰ ਬਣੇਗੀ। ਇੱਥੋਂ ਦੇ ਲੋਕ ਕਾਂਗਰਸ ਨੂੰ ਉਖਾੜ ਸੁੱਟਣਗੇ। ਮੈਂ ਪਾਰਟੀ ਵਿੱਚ ਸਭ ਤੋਂ ਸੀਨੀਅਰ ਹਾਂ। ਜੇਕਰ ਪਾਰਟੀ ਚਾਹੇ ਤਾਂ ਅਗਲੀ ਮੀਟਿੰਗ ਮੁੱਖ ਮੰਤਰੀ ਨਿਵਾਸ 'ਤੇ ਹੋਵੇਗੀ। ਇਸ ਦੇ ਨਾਲ ਹੀ ਕੁਮਾਰੀ ਸ਼ੈਲਜਾ ਨੇ ਕਿਹਾ ਕਿ ਕਾਂਗਰਸ ਵੱਡੇ ਫਰਕ ਨਾਲ ਜਿੱਤੇਗੀ। ਮੈਨੂੰ ਆਪਣੇ ਕੰਮ 'ਤੇ ਭਰੋਸਾ ਹੈ। ਮੁੱਖ ਮੰਤਰੀ ਦੇ ਅਹੁਦੇ ਬਾਰੇ ਅੰਤਿਮ ਫੈਸਲਾ ਪਾਰਟੀ ਹਾਈਕਮਾਂਡ ਵੱਲੋਂ ਲਿਆ ਜਾਵੇਗਾ।

ਹਰਿਆਣਾ ਵਿੱਚ ਕਈ ਅਜਿਹੇ ਆਗੂ ਹਨ ਜਿਨ੍ਹਾਂ ਦੀ ਦਿਲੀ ਇੱਛਾ ਮੁੱਖ ਮੰਤਰੀ ਬਣਨ ਦੀ ਹੈ। ਪਰ ਕੁਮਾਰੀ ਸ਼ੈਲਜਾ ਅਤੇ ਅਨਿਲ ਵਿੱਜ ਪੂਰੀ ਚੋਣ ਦੌਰਾਨ ਮੁੱਖ ਮੰਤਰੀ ਦੇ ਅਹੁਦੇ ਨੂੰ ਲੈ ਕੇ ਆਵਾਜ਼ ਬੁਲੰਦ ਕਰਦੇ ਰਹੇ ਹਨ। ਹਰਿਆਣਾ ‘ਚ ਵੋਟਾਂ ਵਾਲੇ ਦਿਨ ਵੀ ਇਨ੍ਹਾਂ ਦੋਵਾਂ ਆਗੂਆਂ ਨੇ ਮੁੱਖ ਮੰਤਰੀ ਦੇ ਅਹੁਦੇ ‘ਤੇ ਦਾਅਵੇਦਾਰੀ ਜਤਾਈ। ਅੰਬਾਲਾ ਕੈਂਟ ਵਿਧਾਨ ਸਭਾ ਸੀਟ ਤੋਂ ਭਾਜਪਾ ਉਮੀਦਵਾਰ ਅਨਿਲ ਵਿੱਜ ਨੇ ਸ਼ਨੀਵਾਰ ਨੂੰ ਕਿਹਾ ਕਿ ਹਰਿਆਣਾ ‘ਚ ਭਾਜਪਾ ਦੀ ਸਰਕਾਰ ਬਣੇਗੀ। ਅੰਬਾਲਾ ਦੇ ਲੋਕ ਸੁਖ-ਸ਼ਾਂਤੀ ਨਾਲ ਰਹਿਣਾ ਚਾਹੁੰਦੇ ਹਨ। ਇੱਥੋਂ ਦੇ ਲੋਕ ਗੁੰਡਾਗਰਦੀ, ਦੁਕਾਨਾਂ ਅਤੇ ਘਰਾਂ ‘ਤੇ ਕਬਜ਼ੇ ਨਹੀਂ ਚਾਹੁੰਦੇ। ਹਰਿਆਣਾ ਦੀ ਜਨਤਾ ਕਾਂਗਰਸ ਨੂੰ ਉਖਾੜ ਦੇਵੇਗੀ ਸੀਐਮ ਅਹੁਦੇ ਲਈ ਦਾਅਵੇ ਬਾਰੇ ਵਿਜ ਨੇ ਕਿਹਾ ਕਿ ਜੇਕਰ ਪਾਰਟੀ ਚਾਹੇ ਤਾਂ ਅਗਲੀ ਮੀਟਿੰਗ ਮੁੱਖ ਮੰਤਰੀ ਨਿਵਾਸ ‘ਤੇ ਹੋਵੇਗੀ। ਮੈਂ ਪਾਰਟੀ ਵਿੱਚ ਸਭ ਤੋਂ ਸੀਨੀਅਰ ਹਾਂ। ਵਿਜ ਨੇ ਕਿਹਾ ਕਿ ਅੰਬਾਲਾ ਛਾਉਣੀ ਦਾ ਨਤੀਜਾ ਨਿਕਲਿਆ ਹੈ ਅਤੇ ਮੈਂ ਭਾਰੀ ਬਹੁਮਤ ਨਾਲ ਜਿੱਤਿਆ ਹਾਂ, ਵਿਜ ਨੇ ਕਿਹਾ ਕਿ ਮੈਂ ਕਦੇ ਵੀ ਮੁੱਖ ਮੰਤਰੀ ਦੇ ਅਹੁਦੇ ਦਾ ਦਾਅਵਾ ਨਹੀਂ ਕੀਤਾ, ਜਦੋਂ 2014 ਵਿੱਚ ਪਹਿਲੀ ਵਾਰ ਭਾਜਪਾ ਦੀ ਸਰਕਾਰ ਬਣੀ ਸੀ, ਉਦੋਂ ਵੀ ਮੈਂ ਸੀਨੀਅਰ ਸੀ।